ਗੁਰਨਾਮ ਸਿੱਧੂ
ਫਿਰੋਜ਼ਪੁਰ 07 ਨਵੰਬਰ 2019 : ਕਿੱਤਾ ਅਗਵਾਈ ਬਿਊਰੋ, ਜਿਲ੍ਹਾ ਸਿੱਖਿਆ ਅਫਸਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਅਤੇ ਪ੍ਰਿੰਸੀਪਲ ਰਾਸੇਸ਼ ਮਹਿਤਾ ਦੀ ਸਰਪ੍ਰਸਤੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਮੈਡੀਕਲ, ਪੈਰਾ ਮੈਡੀਕਲ ਅਧੀਨ ਆਉਂਦੇ ਕੋਰਸਾਂ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸਕੂਲ ਕੌਂਸਲਰ ਪ੍ਰਿਤਪਾਲ ਕੌਰ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਅਤੇ ਨਾਨ ਮੈਡੀਕਲ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਕੋਰਸ ਕਰ ਸਕਦੇ ਹੋ ਬਾਰੇ ਕਾਮੇਸਟ੍ਰੀ ਲੈਕਚਰਾਰ ਲਲਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਬੀ ਐੱਸ ਸੀ ਮੈਡੀਕਲ ਤਕਨੀਸ਼ਨ, ਡਿਪਲੋਮਾ ਇਨ ਫਾਰਮੇਸੀ, ਬੀ ਫਾਰਮਾ, ਐੱਮ ਫਾਰਮਾ, ਅਪਰੇਸ਼ਨ ਥੀਏਟਰ ਅਸਿਸਟੈਂਟ ਸਰਟੀਫਿਕੇਟ ਕੋਰਸ, ਡਿਪਲੋਮਾ ਇਨ ਮੈਡੀਕਲ ਲੈਬੋਰਟੀ ਟੈਕਨੋਲੋਜੀ ਆਦਿ ਕੋਰਸਾਂ ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਇਹਨਾਂ ਕੋਰਸਾਂ ਵਿਚ ਵਿਦਿਆਰਥੀ ਆਪਣਾ ਭਵਿੱਖ ਤਹਿ ਕਰ ਸਕਦੇ ਹਨ। ਲਲਿਤ ਕੁਮਾਰ ਨੇ ਕਿਹਾ ਕਿ ਇਹ ਅਜਿਹੇ ਕੋਰਸ ਹਨ ਜਿਹਨਾਂ ਨੂੰ ਕਰਨ ਉਪਰੰਤ ਵਿਦਿਆਰਥੀ ਖੁਦ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਂਦਾ ਹੈ ਅਤੇ ਉਸ ਨੂੰ ਰੋਜ਼ਗਾਰ ਦੀ ਭਾਲ ਨਹੀਂ ਕਰਨੀ ਪੈਂਦੀ। ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਮੈਡਮ ਮਨਜੀਤ ਭੱਲਾ, ਪ੍ਰਦੀਪ ਕੌਰ, ਬਰਜਿੰਦਰ ਕੌਰ ਆਦਿ ਅਧਿਆਪਕ ਹਾਜ਼ਿਰ ਸਨ।