ਜੀ ਐਸ ਪੰਨੂ
ਪਟਿਆਲਾ, 30 ਅਕਤੂਬਰ 2019 - ਪਾਵਰ ਕਾਮ ਨੇ ਖ਼ਪਤਕਾਰਾਂ ਲਈ ਵੀ.ਡੀ.ਐੱਸ. ਦੀ ਸਕੀਮ 31 ਅਕਤੂਬਰ 2019 ਤੱਕ ਚਾਲੂ ਰੱਖੀ ਸੀ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਸ ਕਿਸੇ ਟਿਊਵੈੱਲ, ਘਰੇਲੁ ਅਤੇ ਵਪਾਰਕ ਖ਼ਪਤਕਾਰਾਂ ਨੇ ਬਿਜਲੀ ਦਾ ਲੋਡ ਵਧਾਉਣਾ ਹੈ ਉਸ ਤੋਂ ਲੋਡ ਵਧਾਉਣ ਦਾ ਅੱਧਾ ਖਰਚਾ ਲਿਆ ਜਾਵੇਗਾ ਇਸ ਸਕੀਮ ਵਿੱਚ ਪਾਵਰ ਕਾਮ ਨੂੰ75428 ਅਰਜੀਆਂ ਪਰਾਪਤ ਹੋਈਆਂ ਅਤੇ 74.28 ਕਰੋੜ ਰੁਪਏ ਪਰਾਪਤ ਹੋਏ ਤੇ 6.28 ਕਰੋੜ ਸ਼ਕੋਰਟੀ ਪਰਾਪਤ ਹੋਈ। ਐਨ ਕੇ ਸਰਮਾ ਡਾਇਰੈਕਟਰ ਓਪਰੇਸ਼ਨ ਜਿਨ੍ਹਾਂ ਕੋਲ ਸੀ ਐਮ ਡੀ ਛੁੱਟੀ ਤੇ ਹੋਣ ਕਾਰਨ ਇਹ ਚਾਰਜ ਵੀ ਹੈ ਨੇ ਦਸਿਆ ਕਿ ਪੰਜਾਬ ਵਿੱਚ ਟੋਟਲ ਗਿਆਰਾਂ ਲੱਖ ਦੇ ਕਰੀਬ ਟਰਾਂਸਫਾਰਮਰ ਹਨ ਤੇ ਇਸ ਵਧੇ ਲੋਡ ਲਈ ਤਕਰੀਬਨ ਦੱਸ ਹਜ਼ਾਰ ਦੇ ਪੰਚੀ ਕੈ ਡਬਲਿਓ, ਸਤਾਸੀ ਸੌ ਦੇ ਸੋਲਾਂ ਅਤੇ ਤਿੰਨ ਹਜ਼ਾਰ ਦੇ ਦੱਸ ਕੈ ਡਬਲਿਊ ਟਰਾਂਸਫਾਰਮਰਾਂ ਦੀ ਲੋੜ ਹੈ। ਇਸ ਸਕੀਮ ਵਿੱਚ ਜਾਣਕਾਰੀ ਮੁਤਾਬਕ 30 ਨਵੰਬਰ 2019 ਤੱਕ ਵਾਧਾ ਕੀਤਾ ਗਿਆ ਹੈ ਕਿਉਂਕਿ ਕਿਸਾਨ ਆਪਣੀ ਫ਼ਸਲ ਵੈਚ ਕੇ ਹੀ ਲੋਡ ਵਧਾ ਸਕਦਾ ਹੈ ਦਾ ਖਿਆਲ ਰੱਖਿਆ ਗਿਆ ਹੈ। ਹੇਠਲੇ ਖਾਕੇ ਮੁਤਾਬਿਕ ਤਰਤੀਬਵਾਰ ਲੋਡ ਵਿੱਚ ਵਾਧਾ ਹੋਇਆ ਹੈ।