ਮੁੰਬਈ, 23 ਅਕਤੂਬਰ, 2019 : ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਪੁੱਤਰ ਜੈ ਸ਼ਾਹ ਨੇ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਜਦਕਿ ਅਰੁਣ ਧੂਮਲ ਬੋਰਡ ਦੇ ਨਵੇਂ ਸਕੱਤਰ ਬਣ ਗਏ ਹਨ। ਇਹਨਾਂ ਤਿੰਨਾਂ ਅਹੁਦਿਆਂ ਲਈ ਚੋਣਾਂ ਨਹੀਂ ਹੋਈਆਂ ਕਿਉਂਕਿ ਤਿੰਨੋਂ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ।