ਜਗਦੀਸ਼ ਥਿੰਦ , ਗੁਰਨਾਮ ਸਿੱਧੂ
ਗੁਰੂ ਹਰਸਹਾੲੇ /ਫ਼ਿਰੋਜ਼ਪੁਰ 23 ਅਕਤੂਬਰ ਅੰਤਰਰਾਸ਼ਟਰੀ ਪੱਧਰੰ' ਤੇ ਸਰਗਰਮ ਨਸ਼ਾ ਤਸਕਰਾਂ ਵੱਲੋਂ ਇੱਕ ਵਾਰ ਫਿਰ ਪੰਜ ਕਰੋੜ ਰੁਪਏ ਕੀਮਤ ਦੀ ਹੈਰੋਇਨ ਭਾਰਤ ਵੱਲੋਂ ਭੇਜੀ ਹੈ । ਪਾਕਿਸਤਾਨ ਨਸ਼ਾ ਤਸਕਰਾ ਵੱਲੋਂ ਦਰਿਆ 'ਚ ਵਗਦੇ ਪਾਣੀ ਰਾਹੀ ਸਾਇਕਲ ਦੇ ਟਾਈਰ ਦੀ ਟਿਊਬ ਦੀ ਜਲਕੁੰਭੀ ਬਣਾਕੇ ਭਾਰਤ ਚ ਭੇਜੀ ਗਈ ਹੈਰੋਇਨ ਦੀ ਖੇਪ ਨੂੰ ਬੀ ਅੈਸ ਅੈਫ 136 ਬਟਾਲੀਅਨ ਦੇ ਜਵਾਨਾਂ ਨੇ ਅਸਫਲ ਬਣਾਉਦਿਆ ਸਰਹੱਦੀ ਚੌਕੀ ਓਲਡ ਮੁਹੰਮਦੀ ਵਾਲਾ ਦੇ ਖੇਤਰ ਵਿੱਚੋ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ । ਜਿਸ ਦੀ ਕੀਮਤ ਕੌਮਾਂਤਰੀ ਮੰਡੀ ਚ 5 ਕਰੋਡ਼ ਰੂਪਏ ਦੱਸੀ ਜਾ ਰਹੀ ਹੈ ।