ਫ਼ਿਰੋਜ਼ਪੁਰ, 23 ਅਕਤੂਬਰ, 2019 : ਪਾਕਿਸਤਾਨ ਵਾਲੇ ਪਾਸਿਉਂ ਨਸ਼ੇ ਦੀ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਤਸਕਰਾਂ ਵਲੋਂ ਲਗਾਤਾਰ ਹੈਰੋਇਨ ਭਾਰਤ ਅੰਦਰ ਭੇਜੀ ਜਾ ਰਹੀ ਹੈ। ਬੀਤੀ ਰਾਤ ਫਿਰ ਹਿੰਦ ਪਾਕਿ ਕੌਮੀ ਸਰਹੱਦ 'ਤੇ ਪੈਂਦੀ ਚੌਂਕੀ ਬਹਾਦਰ ਕੇ ਦੇ ਖੇਤਰ ਵਿੱਚੋਂ ਬੀ ਐਸ ਐਫ ਦੇ ਜਵਾਨਾਂ ਵਲੋਂ ਪਾਕਿ ਤਸਕਰਾਂ ਵੱਲੋਂ ਭਾਰਤੀ ਖੇਤਰ ਚ ਲੱਗੀ ਕੰਢਿਆਲੀ ਤਾਰ ਦੇ ਪਾਰ ਸੁੱਟੀ ਗਈ ਹੈਰੋਇਨ ਦੀ ਖੇਪ ਦੇ ਛੇ ਪੈਕੇਟ ਬਰਾਮਦ ਕਰਨ ਚ ਵੱਡੀ ਸਫਲਤਾ ਹਾਸਲ ਕੀਤੀ ਹੈ । ਜਿਸ ਦੀ ਕੀਮਤ ਕੌਮਾਂਤਰੀ ਮੰਡੀ ਅੰਦਰ 25 ਕਰੋਡ਼ ਰੁਪੲੇ ਦੱਸੀ ਜਾ ਰਹੀ ਹੈ ।