ਔਕਲੈਂਡ, 23 ਅਕਤੂਬਰ, 2019 : ਵਲਿੰਗਟਨ 'ਚ ਸੋਮਵਾਰ ਨੂੰ ਇਕ 25 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ ਸਾਬੀ ਵਜੋਂ ਹੋਈ ਹੈ ਜੋ ਕਿ ਲਿੱਕਰ ਸਟੋਰ 'ਤੇ ਕੰਮ ਕਦਾ ਸੀ।
ਜਦੋਂ ਪਰਮਿੰਦਰ ਘਰ ਤੋਂ ਕੰਮ ਵਾਸਤੇ ਨਿਕਲ ਰਿਹਾ ਸੀ, ਉਸਨੂੰ ਉਦੋਂ ਹੀ ਦਿਲ ਦਾ ਦੌਰਾ ਪਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਉਸਦੀ ਮੌਤ ਦਾ ਪਤਾ ਉਦੋਂ ਲੱਗਾ ਜਦੋਂ ਉਸਦੇ ਮਾਲਕ ਨੇ ਉਸਦੇ ਘਰ ਤੋਂ ਪਤਾ ਕੀਤਾ ਤਾਂ ਵੇਖਿਆ ਕਿ ਉਹ ਕਮਰੇ ਵਿਚ ਹੀ ਡਿੱਗਿਆ ਪਿਆ ਸੀ। ਮੌਕੇ 'ਤੇ ਐਂਬੂਲੈਂਸ ਬੁਲਾਈ ਗਈ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ ।
ਇਸ ਨੌਜਵਾਨ ਦਾ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਸੀ। ਉਸਦੇ ਪਿਤਾ ਦਾ ਨਾਂਅ ਸ. ਦਲਜੀਤ ਸਿੰਘ (ਰਿਟਾਇਰਡ ਆਰਮੀ) ਅਤੇ ਮਾਤਾ ਦਾ ਨਾਂਅ ਰਜਿੰਦਰ ਕੌਰ (ਹਾਊਸ ਵਾਈਫ) ਹੈ। ਇਕ ਛੋਟਾ ਭਰਾ ਪਿੰਡ ਹੈ ਅਤੇ ਵੱਡੀ ਭੈਣ ਕੈਨੇਡਾ ਪੜ੍ਹਨ ਗਈ ਹੋਈ ਹੈ। ਇਹ ਨੌਜਵਾਨ ਅਕਤੂਬਰ 2016 ਦੇ ਵਿਚ ਇਥੇ ਬਿਜ਼ਨਸ ਦੀ ਪੜ੍ਹਾਈ ਕਰਨ ਆਇਆ ਸੀ ਅਤੇ ਹੁਣ ਤਿੰਨ ਸਾਲ ਦੇ ਵਰਕ ਵੀਜ਼ੇ ਉਤੇ ਸੀ। 4 ਕੁ ਮਹੀਨੇ ਪਹਿਲਾਂ ਹੀ ਇਹ ਵਲਿੰਗਟਨ ਗਿਆ ਸੀ। ਇਹ ਨੌਜਵਾਨ ਕੋਈ ਵੀ ਨਸ਼ਾ ਆਦਿ ਨਹੀਂ ਕਰਦਾ ਸੀ ਅਤੇ ਵਧੀਆ ਸੁਭਾਅ ਦਾ ਮਾਲਿਕ ਸੀ। ਭਾਰਤੀ ਹਾਈ ਕਮਿਸ਼ਨ ਦੇ ਨਾਲ ਸੰਪਰਕ ਤੋਂ ਬਾਅਦ ਉਸਦਾ ਮ੍ਰਿਤਕ ਸਰੀਰ ਸ਼ੁੱਕਰਵਾਰ ਇੰਡੀਆ ਭੇਜਿਆ ਜਾ ਰਿਹਾ ਹੈ। ਉਸਦੇ ਚਚੇਰੇ ਭਰਾ ਸੰਦੀਪ ਸਿੰਘ ਵੀ ਅੰਤਿਮ ਰਸਮਾਂ ਦੇ ਲਈ ਇੰਡੀਆ ਜਾ ਰਹੇ ਹਨ। ਇਹ ਬਹੁਤ ਹੀ ਅਤਿ ਦੁੱਖਦਾਈ ਖਬਰ ਹੈ ਅਤੇ ਕਦੇ ਵੀ ਇਸ ਤਰ੍ਹਾਂ ਮਾਪਿਆਂ ਦਾ ਪੁੱਤ ਦੁਨੀਆ ਤਾਂ ਨਾ ਜਾਵੇ।