ਸਰੀ, 23 ਅਕਤੂਬਰ, 2019 : ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵਿਖੇ ਕਰਵਾਏ ਮਾਸਿਕ ਸਾਹਿਤਕ ਸਮਾਗਮ ਵਿੱਚ ਪ੍ਰਸਿੱਧ ਕਵਿੱਤਰੀ ਸੁਰਜੀਤ ਕਲਸੀ ਵੱਲੋਂ ਸੰਪਾਦਿਤ ਪੁਸਤਕ “ ਫ਼ੈਜ਼ ਅਹਿਮਦ ਫ਼ੈਜ਼ ਕਾਵਿ ਸਾਗਰ” ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ, ਸੁਰਜੀਤ ਕਲਸੀ, ਕ੍ਰਿਸ਼ਨ ਭਨੋਟ, ਜਸਮਲਕੀਤ ਅਤੇ ਦਵਿੰਦਰ ਬਛੜਾ ਨੇ ਕੀਤੀ।
ਸ਼ੁਰੂਆਤ ਵਿੱਚ ਇਕ ਸ਼ੋਕ ਮਤੇ ਰਾਹੀਂ ਅਮਰੀਕਾ ਵਿਖੇ ਬਹੁਤ ਹੀ ਹੋਣਹਾਰ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਪੁਸਤਕ ਉਪਰ ਫੌਜ਼ੀਆ ਰਫ਼ੀਕ ਨੇ ਸੰਖੇਪ ਰੂਪ ਪਰਚਾ ਪੜ੍ਹਿਆ ਅਤੇ ਉਰਦੂ ਸ਼ਾਇਰੀ ਦਾ ਗੁਰਮੁਖੀ ਵਿਚ ਰੂਪਾਂਤਰ ਕਰਨ ਲਈ ਸੁਰਜੀਤ ਕਲਸੀ ਦੀ ਸ਼ਲਾਘਾ ਕੀਤੀ। ਪ੍ਰਸਿੱਧ ਲੇਖਕ ਅਜਮੇਰ, ਪ੍ਰਿਤਪਾਲ ਗਿੱਲ ਵੱਲੋਂ ਕਵਿੱਤਰੀ ਬਾਰੇ ਅਤੇ ਪੁਸਤਕ ਬਾਰੇ ਜਾਣਕਾਰੀ ਦਿੱਤੀ। ਉਪਰੰਤ ਕਵਿੱਤਰੀ ਸੁਰਜੀਤ ਕਲਸੀ ਨੇ ਪੁਸਤਕ ਦੇ ਹਰ ਪੱਖ ਨੂੰ ਦਰਸਾਉਂਦਿਆਂ ਵਿਸਥਾਰ ਸਹਿਤ ਵਿਚਾਰ ਪ੍ਰਗਟ ਕੀਤੇ। ਕਵਿੱਤਰੀ ਰੂਪਿੰਦਰ ਖੈਰਾ ਰੂਪੀ ਨੇ ਇਸ ਪੁਸਤਕ ਵਿਚਲੀ ਮਸ਼ਹੂਰ ਰਚਨਾ(ਮੁਝ ਸੇ ਪਹਿਲੀ ਸੀ ਮੁਹੱਬਤ..,ਮੇਰੇ ਮਹਿਬੂਬ ਨਾਂ ਮਾਂਗ) ਤਰੰਨਮ ਵਿੱਚ ਪੇਸ਼ ਕੀਤੀ ਅਤੇ ਪਲਵਿੰਦਰ ਸਿੰਘ ਰੰਧਾਵਾ ਨੇ ਵੀ ਪੁਸਤਕ ਵਿੱਚੋਂ ਇੱਕ ਰਚਨਾ ਤਰਨੁੰਮ ਵਿੱਚ ਸਾਂਝੀ ਕੀਤੀ। ਉਪਰੰਤ ਸਭਾ ਦੇ ਡਾਇਰੈਕਟਰਜ਼, ਮੁੱਖ ਮਹਿਮਾਨ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਪੁਸਤਕ “ਫ਼ੈਜ਼ ਅਹਿਮਦ ਫ਼ੈਜ਼ ਕਾਵਿ ਸਾਗਰ” ਲੋਕ ਅਰਪਣ ਕੀਤੀ ਗਈ। ਬਸੰਤ ਮੋਟਰਸ ਦੇ ਮਾਲਕ ਬਲਦੇਵ ਸਿੰਘ ਬਾਠ, ਸਭਾ ਦੇ ਸਾਬਕਾ ਪ੍ਰਧਾਨ ਚਰਨ ਸਿੰਘ ਨੇ ਲੇਖਿਕਾ ਨੂੰ ਵਧਾਈ ਦਿੱਤੀ। ਡਾ: ਪ੍ਰਿਥੀਪਾਲ ਸੋਹੀ ਨੇ ਇਸ ਪੁਸਤਕ ਨੂੰ ਪੰਜਾਬੀ ਭਾਸ਼ਾ ਦਾ ਵਿਕਾਸ। ਹਰਸ਼ਰਨ ਕੌਰ ਨੇ ਸ਼ਾਇਰ “ਫ਼ੈਜ਼ ਅਹਿਮਦ ਫ਼ੈਜ਼” ਦੇ ਜੀਵਨ ਅਤੇ ਕਵਿਤਾ ਬਾਰੇ ਗੱਲ ਕੀਤੀ। ਹਰਿੰਦਰ ਕੌਰ ਸੋਹੀ, ਪ੍ਰਸਿੱਧ ਕਲਾਕਾਰ ਮਲਕੀਤ ਸਿੰਘ ਰੌਣੀ, ਸ਼ਾਇਰ ਕ੍ਰਿਸ਼ਨ ਭਨੋਟ, ਡਾ. ਜਸ ਮਲਕੀਤ ਨੇ ਇਸ ਉਪਰਾਲੇ ਲਈ ਲੇਖਿਕਾ ਨੂੰ ਵਧਾਈ ਦਿੱਤੀ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪਾਲ ਬਿਲਗਾ, ਬਿੱਕਰ ਸਿੰਘ ਖੋਸਾ, ਹਰਚੰਦ ਸਿੰਘ ਗਿੱਲ, ਅਮਨ ਅਰਮਾਨ, ਅਮਰੀਕ ਸਿੰਘ ਲੇਲ੍ਹ, ਇੰਦਰਜੀਤ ਸਿੰਘ ਧਾਮੀ, ਸਰਵਨ ਸਿੰਘ, ਅਮਰੀਕ ਪਲਾਹੀ, ਸ਼ਾਹਗੀਰ ਗਿੱਲ, ਇੰਦਰਪਾਲ ਸੰਧੂ, ਸੁੱਖ ਗੋਹਲਵੜ, ਸੁਖਦੇਵ ਸਿੰਘ ਦਰਦੀ, ਖੁਸ਼ਹਾਲ ਗਲੋਟੀ, ਮਨਜੀਤ ਸਿੰਘ ਮੱਲ੍ਹਾ, ਹਰਜੀਤ ਦੌਧਰੀਆ, ਬਲਬੀਰ ਸੰਘਾ, ਹਰਜੀਤ ਬੱਸੀ, ਸੁੱਖੀ ਸਿੱਧੂ, ਹਰਪਾਲ ਸਿੰਘ ਬਰਾੜ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਹਾਜਰ ਸਰੋਤਿਆਂ ਵਿਚ ਅਜੈਬ ਸਿੰਘ ਸਿੱਧੂ ,ਸਰਵਣ ਸਿੰਘ ਔਜਲਾ, ਰਾਜਵੰਤ ਚਲਾਣਾ, ਮੀਨੂੰ ਬਾਵਾ, ਬਲਬੀਰ ਢਿੱਲੋਂ, ਦਵਿੰਦਰ ਬਛੜਾ, ਮੋਹਨ ਬਛੜਾ, ਬਲਬੀਰ ਸਿੰਘ ਗਰਚਾ, ਰਵਿੰਦਰ ਸਿੰਘ ਆਹੂਲਵਾਲੀਆ, ਹਰਬੰਸ ਸਿੰਘ, ਗੁਰਮੀਤ ਸਿੱਧੂ, ਦਰਸ਼ਨ ਸਿੰਘ ਸੰਘਾ, ਜਗਰੂਪ ਸਿੰਘ, ਅਮਰਜੀਤ ਸਿੰਘ, ਬਲਰਾਜ ਸਿੰਘ ਬਾਸੀ, ਗੁਰਬਚਨ ਸਿੰਘ ਬਰਾੜ, ਗੁਰਪ੍ਰੀਤਮ ਸਿੰਘ ਬਰਾੜ, ਬਲਵਿੰਦਰ ਕੌਰ, ਦਲੀਪ ਸਿੰਘ , ਸੁਰਜੀਤ ਸਿੰਘ ਲਿਟ, ਸ਼ਮਸ਼ੇਰ ਸਿੰਘ ਦਾਦਰਾ, ਅਮਰਜੀਤ ਸਿੰਘ ਧਾਲੀਵਾਲ, ਹਰਿੰਦਰਪ੍ਰੀਤ ਸੰਧੂ, ਸੁਖਦੇਵ ਸਿੰਘ, ਰਾਜਿੰਦਰ ਭੁੱਲਰ, ਭੁਪਿੰਦਰ ਗਿੱਲ, ਗੁਰਚਰਨ ਟੱਲੇਵਾਲੀਆ ਸ਼ਾਮਲ ਸਨ। ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।