ਰਿਟਰਨਿੰਗ ਅਧਿਕਾਰੀ ਕੇਸ਼ਵ ਗੋਇਲ , ਇਲੈਕਸ਼ਨ ਤਹਿਸੀਲਦਾਰ ਸੱਤਪਾਲ ਬਾਂਸਲ ਅਤੇ ਹੋਰ ਅਧਿਕਾਰੀ ਗਿਣਤੀ ਕੇਂਦਰ ਦੇ ਨਰੀਖਣ ਸਮੇਂ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਜਲਾਲਾਬਾਦ/ਫ਼ਾਜ਼ਿਲਕਾ, 22 ਅਕਤੂਬਰ:
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਜਲਾਲਾਬਾਦ ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ. ਜਲਾਲਾਬਾਦ ਵਿਖੇ ਵਿਧਾਨ ਸਭਾ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੇ ਗਿਣਤੀ ਕਾਰਜ਼ਾਂ ਲਈ ਨਿਯੁਕਤ ਕੀਤੇ ਸਮੁੱਚੇ ਸਟਾਫ ਨੂੰ ਸਿਖਲਾਈ ਦਿੱਤੀ ਗਈ।
ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ ਸ੍ਰੀ ਕੇਸ਼ਵ ਗੋਇਲ ਨੇ ਸਮੁੱਚੀ ਗਿਣਤੀ ਪ੍ਰਕਿਰਿਆ ਲਈ ਨਿਯੁਕਤ ਸਟਾਫ ਨੂੰ ਨਿਰਪੱਖ ਅਤੇ ਆਪਸੀ ਤਾਲਮੇਲ ਨਾਲ ਗਿਣਤੀ ਕਾਰਜ਼ਾਂ ਨੂੰ ਨੇਪਰੇ ਚੜਾਉਣ ਦੇ ਆਦੇਸ਼ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਕਾਊਂਟਿੰਗ ਸੈਂਟਰ ਅੰਦਰ ਡਿਊਟੀ ਨਿਭਾਉਣ ਵਾਲੇ ਕਿਸੇ ਵੀ ਸਟਾਫ਼ ਮੈਂਬਰ ਨੂੰ ਮੋਬਾਇਲ ਲਿਆਉਣ ਦੀ ਇਜਾਜਤ ਨਹੀ ਹੋਵੇਗੀ।
ਉਨ੍ਹਾਂ ਕਿਹਾ ਕਿ ਕਾਊਟਿੰਗ ਸਟਾਫ ਦੀ ਗਿਣਤੀ ਵਾਲੇ ਦਿਨ ਅਹਿਮ ਭੂਮਿਕਾ ਹੁੰਦੀ ਹੈ, ਇਸ ਲਈ ਹਰੇਕ ਅਧਿਕਾਰੀ ਨੂੰ ਆਪਣੀ ਡਿਊਟੀ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਗਿਣਤੀ ਸਟਾਫ ਨੂੰ ਈ.ਵੀ.ਐਮ. ਮਸ਼ੀਨ ਤੇ ਵੀ.ਵੀ.ਪੈਟ ਦੀ ਛੋਟੀ ਤੋਂ ਛੋਟੀ ਬਾਰੀਕੀ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਮੌਕੇ ਤੇ ਕੋਈ ਸਮੱਸਿਆ ਪੇਸ਼ ਨਾ ਆਵੇ।
ਉਨ੍ਹਾਂ 24 ਅਕਤੂਬਰ ਨੂੰ ਹੋਣ ਵਾਲੇ ਗਿਣਤੀ ਕਾਰਜ਼ਾਂ ਲਈ ਸਮੁੱਚੇ ਸਟਾਫ ਨੂੰ ਸਮੇਂ ਸਿਰ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
SDM ਹੋਰਾ ਕਿਹਾ ਕਿ ਗਿਣਤੀ ਵਾਲੇ ਦਿਨ ਸਟਾਫ ਇਹ ਵੀ ਧਿਆਨ ਰੱਖਣਾ ਯਕੀਨੀ ਬਣਾਵੇ ਕਿ ਪਾਰਟੀ ਦੇ ਨੁਮਾਇੰਦਿਆਂ ਨੂੰ ਕਿਸੇ ਤਰ੍ਹਾਂ ਦੀ ਸ਼ੰਕਾਂ ਨਾ ਰਹੇ ਕਿ ਉਨ੍ਹਾਂ ਨਾਲ ਕੋਈ ਭੇਦਭਾਵ ਕੀਤਾ ਗਿਆ ਹੈ।
ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਸ੍ਰੀ ਕੇਸ਼ਵ ਗੋਇਲ ਨੇ ਸਰਕਾਰੀ ਆਈ.ਟੀ.ਆਈ ਜਲਾਲਾਬਾਦ ਵਿਖੇ ਗਿਣਤੀ ਕੇਂਦਰ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਤਹਿਸੀਲਦਾਰ ਚੋਣਾਂ ਸਤਪਾਲ ਬਾਂਸਲ ਤੋਂ ਇਲਾਵਾ ਮਾਸਟਰ ਟ੍ਰੇਨਰ ਤੇ ਕਾਊਟਿੰਗ ਸਟਾਫ ਹਾਜ਼ਰ ਸਨ।