ਚੰਡੀਗੜ੍ਹ, 22 ਅਕਤੂਬਰ 2019 - ਚੰਡੀਗੜ੍ਹ ਦੇ ਸੈਕਟਰ-34 'ਚ ਅਡਾਨੀ-ਆਈ.ਓ.ਸੀ ਕੰਪਨੀ ਦੀ ਗੈਸ ਲੀਕ ਹੋਣ ਦੀ ਖਬਰ ਹੈ। ਗੈਸ ਲੀਕ ਹੋਣ ਉਪਰੰਤ ਕੰਪਨੀ ਦੇ ਕਰਿੰਦੇ ਤੁਰੰਤ ਹਰਕਤ 'ਚ ਆ ਗਏ ਤੇ ਪਾਈਪ ਦੀ ਮੁਰੰਮਤ ਕਰਨ ਦੀ ਕਾਰਵਾਈ ਜਾਰੀ ਹੈ। ਰੇਡੀੳ ਸਟੇਸ਼ਨ ਨਜ਼ਦੀਕ ਇਹ ਲੀਕੇਜ ਹੋਈ ਹੈ। ਜਿਸ ਨੂੰ ਕੰਪਨੀਆਂ ਦੇ ਕਰਿੰਦਿਆਂ ਦੁਆਰਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਨ੍ਹਾਂ ਨੂੰ ਇਸ ਲੀਕੇਜ ਬਾਰੇ ਪਤਾ ਨਹੀਂ ਲੱਗ ਸਕਿਆ ਹੈ।