ਯੂਨੀਵਰਸਲ ਆਰਟ ਐਂਡ ਕਲਚਰ ਵੇਲਫੇਅਰ ਸੋਸਾਇਟੀ ਮੋਹਾਲੀ ਵਲੋਂ ਕਰਵਾਏ ਜਾਂਦੇ ਹਰ ਮਹੀਨੇ ਵਿਰਾਸਤੀ ਅਖਾੜੇ ਦੀ ਲੜੀ ਦੇ 20 ਵੇਂ ਮਹੀਨੇ ਵਿੱਚ ਐਕਸਲੈਂਸੀ ਇੰਟਰਟੇਨਰਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਦੂਸਰਾ ਦੀਵਾਲੀ ਮੇਲਾ ਫੇ਼ਸ 1 ਵਿੱਚ ਕਾਰਵਾਇਆ ਗਿਆ। ਜਿਸ ਵਿੱਚ ਉੱਘੀ ਖ਼ੂਨਦਾਨੀ ਜੋੜੀ ਜਸਵੰਤ ਕੌਰ ਤੇ ਬਲਵੰਤ ਸਿੰਘ ਮੁੱਖ ਮਹਿਮਾਨ ਤੇ ਰਮਿੰਦਰ ਸਿੰਘ ਆਸਟ੍ਰੇਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਮੰਚ ਸੰਚਾਲਨ ਨਰਿੰਦਰ ਨੀਨਾ ਤੇ ਸ਼ਗਨ ਖੁਰਾਣੀ ਨੇ ਬਾਖੂਬੀ ਨਿਭਾਈਆਂ । ਮੇਲੇ ਵਿੱਚ ਗਾਇਕ ਕੁਲਦੀਪ ਤੂਰ , ਬੀਬਾ ਸਰਵੀ ਰਤਨ, ਗੱਗੀ ਨਾਹਰ , ਅਮਨਦੀਪ ਕੌਰ , ਸੁਖਬੀਰ ਪਾਲ ਕੌਰ ਤੇ ਅਨੂੰਰੀਤ ਪਾਲ ਕੌਰ ਨੇ ਸੁਰਿੰਦਰ ਸਿੰਘ ਮਿਊਜ਼ਿਕ ਡਾਇਰੈਕਟਰ ਦੀ ਨਿਰਦੇਸ਼ਨਾਂ ਹੇਠ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ । ਦੀਪ ਭੰਗੜਾ ਅਕਾਦਮੀ ਜੀਰਕਪੁਰ ਵਲੋਂ ਸੰਜੂ ਉਸਤਾਦ ਦੀ ਨਿਰਦੇਸ਼ਨਾਂ ਹੇਠ ਛੋਟੇ ਬੱਚਿਆਂ ਦੀ ਕੋਰਿਓਗ੍ਰਾਫੀ ਨੇ ਦਰਸ਼ਕਾਂ ਦਾ ਦਿਲ ਮੋਹ ਲਿਆ। ਗਗਨਦੀਪ ਗੱਗੀ ਤੇ ਮਨਦੀਪ ਸਿੰਘ ਵਲੋਂ ਭੰਡਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਦੇ ਹਸਾਹਸਾ ਕੇ ਢਿੱਡੀ ਪੀੜਾਂ ਪਾ ਦਿੱਤੀਆਂ । ਮੇਲੇ ਵਿੱਚ ਸੁਸਾਇਟੀ ਦੇ ਮੈਂਬਰਾਂ ਵਲੋਂ ਸੁਰਮੁੱਖ ਦੇ ਢੋਲ ਦੀ ਥਾਪ ਤੇ ਸੰਸਥਾ ਦੇ ਮੈਂਬਰਾਂ ਵਲੋਂ ਲੋਕ ਨਾਚ ਜਿੰਦੂਆ ਅਰਵਿੰਦਰ ਸੋਨੂੰ ਦੀ ਨਿਰਦੇਸ਼ਨ ਹੇਠ ਬਾਕਮਾਲ ਰਿਹਾ । ਭੰਗੜੇ ਦੇ ਉਸਰਈਏ ਪੀਟਰ ਸੋਢੀ ਅਤੇ ਭੰਗੜਾ ਕੋਚ ਆਤਮਜੀਤ ਸਿੰਘ ਦਾ ਪੰਜਾਬੀ ਲੋਕ ਨਾਚਾਂ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ।