ਗੁਰਨਾਮ ਸਿੱਧੂ
ਫਿਰੋਜ਼ਪੁਰ 17 ਅਕਤੂਬਰ 2019: ਇੰਡੋ ਪਾਕਿ ਸਰਹੱਦ ਤੇ ਸਥਿਤ ਬੀ ਐੱਸ ਐੱਫ ਦੀ ਚੌਕੀ ਦੋਨਾ ਤੇਲੂ ਮੱਲ ਦੇ ਕੋਲੋਂ 800 ਗ੍ਰਾਮ ਹੈਰੋਇਨ ਫੜੇ ਜਾਣ ਦੀ ਖਬਰ ਹੈ।
ਜਾਣਕਾਰੀ ਦਿੰਦੇ ਹੋਏ ਮੋਗਾ ਦੇ ਸੀ ਆਈ ਏ ਸਟਾਫ ਇੰਚਾਰਜ ਤਰਲੋਚਨ ਸਿੰਘ ਭੁੱਲਰ ਨੇ ਦੱਸਿਆ ਕਿ ਬੀ ਐੱਸ ਐੱਫ ਦੀ ਬਟਾਲੀਅਨ 29 ਅਤੇ ਸੀ ਆਈ ਏ ਸਟਾਫ਼ ਮੋਗਾ ਨੇ ਸਾਂਝੇ ਰੂਪ ਵਿੱਚ 2 ਬੋਤਲਾਂ ਪਲਾਸਟਿਕ ਜੋ ਪਾਕਿਸਤਾਨ ਤੋਂ ਆਈਆਂ ਸਨ, 800 ਗ੍ਰਾਮ ਹੈਰੋਇਨ ਦੀ ਖੇਪ ਫੜਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 4 ਕਰੋੜ ਦੱਸੀ ਜਾ ਰਹੀ ਹੈ। ਸੀ ਆਈ ਏ ਇੰਚਾਰਜ ਤਰਲੋਚਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤਸਕਰੀ ਦੇ ਸਬੰਧ ਵਿੱਚ ਪਿੰਡ ਨਿਹਾਲਾ ਕਿਲਚਾ ਦੇ ਨਿਰਮਲ ਸਿੰਘ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਉਕਤ ਵਿਅਕਤੀ ਜ਼ਮੀਨ ਦਾ ਮਾਲਿਕ ਦਸਿਆ ਜਾ ਰਿਹਾ ਹੈ।