ਲੈਂਗਲੀ ਦੇ ਇੱਕ ਪਾਰਟੀ ਹੋਮ ਦੇ ਮਾਲਕਾਂ ਵਿਰੁੱਧ ਦਰਜਨ ਤੋਂ ਵੱਧ ਮੁਕੱਦਮੇ ਦਰਜ
ਹਰਦਮ ਮਾਨ
ਸਰੀ ਦੇ ਲਾਗਲੇ ਸ਼ਹਿਰ ਲੈਂਗਲੀ ਵਿੱਚ ਇੱਕ ਪਾਰਟੀ ਹੋਮ ਦੇ ਮਾਲਕਾਂ ਵਿਰੁੱਧ ਇੱਕ ਦਰਜਨ ਤੋਂ ਵੱਧ ਮੁਕੱਦਮੇ ਦਰਜ ਹੋਏ ਹਨ, ਜਿਥੇ ਇਸ ਸਾਲ ਦੇ ਸ਼ੁਰੂ ਵਿੱਚ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੌਰਾਨ ਇੱਕ ਸਨਡੈਕ ਡਿੱਗ ਪਿਆ ਸੀ। ਇਹ ਘਟਨਾ 19 ਅਪ੍ਰੈਲ ਨੂੰ ਅਮਾਰੋ ਇਸਟੇਟ ਦੀ 268 ਸਟਰੀਟ ਤੇ ਇਕ ਲਗਜ਼ਰੀ ਘਰ ਵਿਚ ਵਾਪਰੀ ਸੀ ਜਿੱਥੋਂ 18 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਸੀ।
ਇਸ ਘਟਨਾਂ ਵਿਚ ਜ਼ਖ਼ਮੀ ਹੋਏ ਲੋਕਾਂ ਨੇ ਛੇ ਮਹੀਨਿਆਂ ਬਾਅਦ, ਬੀ.ਸੀ. ਸੁਪਰੀਮ ਕੋਰਟ ਵਿਚ 20 ਸਤੰਬਰ ਤੋਂ 4 ਅਕਤੂਬਰ ਦੇ ਵਿਚਕਾਰ ਘਰ ਦੇ ਮਾਲਕਾਂ ਦੇ ਵਿਰੁੱਧ 17 ਸਿਵਲ ਮੁਕੱਦਮੇ ਦਾਇਰ ਕਰਵਾਏ ਹਨ। ਇਨ੍ਹਾ ਮੁਕੱਦਮਿਆਂ ਵਿਚ ਲੈਂਗਲੀ ਦੀ ਟਾਊਨਸ਼ਿਪ, ਡੈੱਕ ਬਣਾਉਣ ਵਾਲੀ ਉਸਾਰੀ ਵਾਲੀ ਕੰਪਨੀ, ਅਤੇ ਸਮਾਗਮ ਦੀ ਮੇਜ਼ਬਾਨੀ ਕਰਨ ਵਾਲੀ ਦੁਲਹਨ ਦੇ ਪਿਤਾ ਨੂੰ ਵੀ ਬਚਾਓ ਪੱਖ ਵਜੋਂ ਰੱਖਿਆ ਗਿਆ ਹੈ।
ਜਿਨ੍ਹਾਂ ਲੋਕ ਨੇ ਮੁਕੱਦਮੇ ਦਾਖਲ ਕੀਤੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਨਡੈਕ ਡਿੱਗਿਆ ਸੀ ਤਾਂ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਹੱਡੀਆਂ ਟੁੱਟਣ, ਨਰਮ ਟਿਸ਼ੂਆਂ ਦੀ ਸੱਟ, ਗੰਭੀਰ ਦਰਦ, ਸੱਟ ਤੋਂ ਬਾਅਦ ਦੇ ਤਣਾਅ ਦੇ ਵਿਕਾਰ ਅਤੇ ਦਿਮਾਗ ਦੀਆਂ ਸੱਟਾਂ ਸਮੇਤ ਬਹੁਤ ਸਾਰੇ ਜ਼ਖਮ ਹੋਣ ਦੇ ਦੋਸ਼ ਆਇਦ ਕੀਤੇ ਹਨ।
ਵਿਆਹ ਪਾਰਟੀ ਵਾਲਾ ਪਰਿਵਾਰ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਨੇਤਾ ਦਾ ਸੀ ਅਤੇ ਉਸਦੇ ਪਰਿਵਾਰ ਦੇ ਮੈਂਬਰ ਵੀ ਗੰਭੀਰ ਰੂਪ ਚ ਫੱਟੜ ਹੋਏ ਸਨ .
ਘਟਨਾ ਦੀ ਖਬਰ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ