ਏਜੰਸੀ
ਨਵੀਂ ਦਿੱਲੀ, 17 ਅਕਤੂਬਰ, 2019: ਗੈਰਕਾਨੂੰਨੀ ਤਰੀਕੇ ਅਮਰੀਕਾ ਜਾ ਰਹੇ 311 ਭਾਰਤੀਆਂ, ਜ਼ਿਆਦਾਤਰ ਪੰਜਾਬੀਆਂ ਨੂੰ ਮੈਕਸਿਕੋ ਬਾਰਡਰ 'ਤੇ ਫੜ ਲਿਆ ਗਿਆ ਤੇ ਜਿੰਨ੍ਹਾਂ ਨੂੰ ਹੁਣ ਖ਼ਾਸ ਫਲਾਈਟ ਰਾਹੀਂ ਸ਼ੁੱਕਰਵਾਰ ਸਵੇਰੇ ਤੜਕੇ ਦਿੱਲੀ ਏਅਰਪੋਰਟ ਪਹੁੰਚਾ ਦਿੱਤਾ ਜਾਏਗਾ।
ਇਮੀਗ੍ਰੇਸ਼ਨ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਭਾਰਤੀ ਪਿਛਲੇ ਕੁਝ ਮਹੀਨਿਆਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਮੈਕਸੀਕੋ ਪਹੁੰਚੇ ਸਨ । ਇਕ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ, '' ਇਹ ਯਾਤਰੀ ਜ਼ਿਆਦਾਤਰ ਦੋ ਨਿੱਜੀ ਏਅਰਲਾਈਨਾਂ ਰਾਹੀਂ ਮੈਕਸੀਕੋ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਪ੍ਰਤੀ ਵਿਅਕਤੀ 25-30 ਲੱਖ ਰੁਪਏ ਵਸੂਲ ਲਏ।