ਪੌਲੀਵੁੱਡ ਅਦਾਕਾਰ-ਗਾਇਕ ਯੁਵਰਾਜ ਹੰਸ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ
ਹਰ ਵਿਆਹੀ ਔਰਤ ਹਰ ਸਾਲ ਇਕ ਤਿਉਹਾਰ ਲਈ ਉਤਸ਼ਾਹਤ ਹੁੰਦੀ ਹੈ ਅਤੇ ਸਾਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਤਿਉਹਾਰ ਕਰਵਾਚੌਥ ਹੈ। ਇਸ ਦਿਨ ਵਧੀਆ ਦਿਖਣ ਲਈ ਹਫ਼ਤੇ ਦੀਆਂ ਤਿਆਰੀਆਂ ਤੋਂ ਬਾਅਦ ਉਹ ਇਸ ਦਿਨ ਦਾ ਪੂਰਾ ਅਨੰਦ ਲੈਣਾ ਚਾਹੁੰਦੀਆਂ ਹਨ। ਸ਼ਿਪਰਾ ਗੋਇਲ ਨੇ ਇਸ ਤਿਉਹਾਰ ਨੂੰ ਹੋਰ ਵੀ ਸ਼ਾਨਦਾਰ ਅਤੇ ਵਿਸ਼ੇਸ਼ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।। ਪਿਛਲੇ 4 ਸਾਲਾਂ ਤੋਂ, ਉਹ ਟ੍ਰਾਈ-ਸਿਟੀ ਦੀਆਂ ਖੂਬਸੂਰਤ ਮਹਿਲਾਵਾਂ ਲਈ ਪ੍ਰੀ-ਕਰਾਵਾਚੌਥ ਪਾਰਟੀ ਦਾ ਆਯੋਜਨ ਕਰਦੇ ਆ ਰਹੇ ਨੇ।
ਇੱਕ ਸਮਾਜ ਸੇਵੀ, ਉੱਦਮੀ, ਅਤੇ ਦੋ ਬੱਚਿਆਂ ਦੀ ਮਾਂ ਸ਼ਿਪਰਾ ਗੋਇਲ ਹਰ ਸਾਲ ਇਸ ਪਾਰਟੀ ਦਾ ਆਯੋਜਨ ਕਰਦੀ ਹੈ। ਇਸ ਸਾਲ ਦੁਬਾਰਾ ਉਹ ਸਭ ਤੋਂ ਵੱਡੀ ਕਰਾਵਾਚੌਥ ਪਾਰਟੀ ਨਾਲ ਵਾਪਸ ਆਈ ਜੋ 15 ਅਕਤੂਬਰ 2019 ਨੂੰ ਰੱਖੀ ਗਈ ਸੀ। ਪਾਰਟੀ ਦਾ ਸਥਾਨ ਕੇ.ਐਲ.ਜੀ. ਸਟਾਰਲਾਈਟ ਸੀ।
ਇਸ ਤੋਂ ਅਲਾਵਾ, ਇਸ ਵਾਰ ਇਵੇੰਟ ਤੋਂ ਪਹਿਲਾਂ ਸ਼ਿਪਰਾ ਗੋਇਲ ਨੇ ਇੱਕ ਪਾਰਟੀ ਦਾ ਆਯੋਯਨ ਕੀਤਾ ਜਿਸ ਵਿੱਚ ਪੂਰੇ ਪਰਿਵਾਰਾਂ ਨੂੰ ਸੱਦਾ ਦਿੱਤਾ ਗਿਆ। ਇਹ ਜਸ਼ਨ ਵੇਵ ਇਸਟੇਟ ਵਿਖੇ ਰੱਖਿਆ ਗਿਆ। ਇਸ ਜਸ਼ਨ ਵਿੱਚ ਸਭ ਨੇ ਖੂਬ ਆਨੰਦ ਲਿਆ।
ਇਸ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼ਿਪਰਾ ਗੋਇਲ ਨੇ ਕਿਹਾ,' 'ਇਹ ਲਗਾਤਾਰ ਚੌਥਾ ਵਰ੍ਹਾ ਹੈ ਜਦੋਂ ਮੈਂ ਇਸ ਪਾਰਟੀ ਦਾ ਆਯੋਜਨ ਕਰ ਰਹੀ ਹਾਂ। ਜਦੋਂ ਮੈਂ ਪਹਿਲੇ ਸਾਲ ਪਾਰਟੀ ਕੀਤੀ ਸੀ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਏਨੀ ਵੱਡੀ ਹੋ ਜਾਵੇਗੀ। ਲੋਕਾਂ ਨੇ ਇਸ ਪ੍ਰਤੀ ਜੋ ਪਿਆਰ ਦਿਖਾਇਆ ਹੈ ਉਹ ਬਹੁਤ ਕੀਮਤੀ ਹੈ। ਉਨ੍ਹਾਂ ਦੇ ਪਿਆਰ ਕਰਕੇ ਮੈਂ ਹਮੇਸ਼ਾ ਇਸ ਪਾਰਟੀ ਨੂੰ ਹਰ ਸਾਲ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਇਸ ਸਾਲ ਵੀ ਇਹ ਸ਼ਾਮ ਹਾਸੇ ਅਤੇ ਮਨੋਰੰਜਨ ਨਾਲ ਭਰਪੂਰ ਸੀ। ਯੁਵਰਾਜ ਹੰਸ ਨੇ ਪ੍ਰੋਗਰਾਮ ਨੂੰ ਹੋਰ ਵੀ ਖਾਸ ਬਣਾਇਆ ਅਤੇ ਮਹਿਲਾਵਾਂ ਨੂੰ ਵੀ ਖਾਸ ਮਹਿਸੂਸ ਕਰਵਾਇਆ।
ਉਹਨਾਂ ਅੱਗੇ ਕਿਹਾ, “ਬਾਲੀਵੁੱਡ ਕਰਵਾਚੌਥ ਦੇ ਜ਼ਰੀਏ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਮਹਿਲਾ ਦਾ ਧੰਨਵਾਦ ਕੀਤਾ ਜਾਏ ਅਤੇ ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇ। ਇਹ ਸ਼ਾਮ ਬਹੁਤ ਜ਼ਿਆਦਾ ਸੁੰਦਰਤਾ, ਨਿਰਸਵਾਰਥਤਾ, ਆਪਸੀ ਸਾਂਝ, ਹਾਸੇ ਅਤੇ ਪਿਆਰ ਦੇ ਨਾਲ ਭਰੀ ਹੁੰਦੀ ਹੈ। ਇਸ ਵਾਰ ਵੀ ਟ੍ਰਾਈ-ਸਿਟੀ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਇਸ ਮੌਕੇ ਸਾਡੇ ਨਾਲ ਸ਼ਾਮਲ ਹੋਈਆਂ।”
ਇਸ ਪ੍ਰੋਗਰਾਮ ਦਾ ਆਯੋਜਨ ਸ਼ਿਪਰਾ ਗੋਇਲ ਦੀ ਖੁਦ ਦੀ ਕੰਪਨੀ '' ਬਿਗ ਡੇਅ ਈਵੈਂਟਸ ਕੋ '' ਦੁਆਰਾ ਕੀਤਾ ਗਿਆ ਸੀ। ਇਸ ਮੌਕੇ ਤੇ ਆਪਣੀ ਅੰਦਰ ਦੀ ਊਰਜਾ ਨੂੰ ਪੇਸ਼ ਕਰਦੇ ਹੋਏ ਮਹਿਲਾਵਾਂ ਨੇ ਕਾਲਾ ਚਸ਼ਮਾ ਤੇ ਰੈਂਪ ਵਾਲਕ ਕੀਤੀ। ਖਾਸ ਧੰਨਵਾਦ ਸਾਡੇ ਸਪੋਂਸਰਸ ਦਾ ਜੋ ਸਨ, ਹੋਟਲ ਕੇ.ਐ.ਲਜੀ. ਸਟਾਰਲਾਈਟ, ਜਵੇਲਜ਼ ਸੈਕਟਰ 7, ਰਜਤ ਜਵੈਲਰਜ਼, ਹੇਅਰ ਮਾਸਟਰਜ਼, ਫੁੱਟ ਸਪਾ ਕੈਫੇ, ਸਟ੍ਰਿੰਗਜ਼ ਐਂਡ ਨਟਸ, ਸੁਲਤਾਨ, ਵਸਾਬੀ, ਵਿਗਲ ਮੀਡੀਆ, ਗਨਸਬਰਗ, ਪ੍ਰਿੰਦੇ ਹੈਵ ਵਿੰਗਜ਼ ਇਸ ਇਵੇੰਟ ਦੇ ਮੀਡੀਆ ਪਾਰਟਨਰ ਸਨ। ਵਰਡਰੋਬ ਪਾਰਟਨਰ ਹਾਊਸ ਆਫ ਰਾਇਸਾ ਸੀ, ਬਿੱਗ ਐਫ ਐਮ ਬ੍ਰੌਡਕਾਸਟਿੰਗ ਪਾਰਟਨਰ ਸੀ, ਫੋਟੋਗ੍ਰਾਫੀ ਪਾਰਟਨਰ ਵਿਗਲ ਮੀਡੀਆ ਸੀ। ਇਹ ਪ੍ਰੋਗਰਾਮ ਐਸ.ਜੀ.ਏ ਅਤੇ ਬੀ.ਡੀ.ਐਚ.ਸੀ ਦੀ ਐਪੀਟੋਮ ਆਫ਼ ਹੋਪ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।
ਹਰ ਸਾਲ ਦੀ ਤਰ੍ਹਾਂ ਪਾਰਟੀ ਵਿਚ ਸੋਸਾਇਟੀ ਦੀਆਂ ਦਿਗਜ ਹਸਤੀਆਂ ਸ਼ਾਮਲ ਹੋਇਆਂ। ਇਸ ਸਮਾਰੋਹ ਲਈ ਸ਼ਿਪਰਾ ਗੋਇਲ ਨਾਲ ਜੁੜੇ ਵੇਵ ਅਸਟੇਟ (300 ਤੋਂ ਵੱਧ ਏਕੜ ਵਿਚ ਫੈਲੀ ਇਹ ਕਮਿਊਨਿਟੀ ਮੋਹਾਲੀ 85 ਸੈਕਟਰ ਵਿਚ ਮਜੂਦ ਹੈ