ਹਵਨ ਅਤੇ ਅਰਦਾਸ ਰਾਹੀ ਖੱਟਰ ਨੂੰ ਸੱਦਬੁਧੀ ਅਤੇ ਅਕਲ ਬਖਸ਼ਣ ਲਈ ਪ੍ਰਮਾਤਮਾ ਨੂੰ ਬੇਨਤੀ
ਚੰਡੀਗੜ੍ਹ, 15 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਦੇ ਸ਼ਰਮਨਾਕ ਬਿਆਨ ਲਈ ਫਟਕਾਰ ਲਗਾਉਦਿਆਂ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆਂ (ਐਨ.ਐਸ.ਯੂ.ਆਈ.) ਦੀ ਪੰਜਾਬ ਇਕਾਈ ਦੇ ਪ੍ਰਧਾਨ ਅਕਸ਼ੇ ਸ਼ਰਮਾ ਨੇ ਅੱਜ ਇਥੇ ਮਨੋਹਰ ਲਾਲ ਖੱਟਰ ਤੋਂ ਬਿਨਾਂ੍ਹ ਸ਼ਰਤ ਮੁਆਫੀ ਮੰਗਣ ਦੀ ਮੰਗ ਕਰਦਿਆ ਬੀ.ਜੇ.ਪੀ. ਨੂੰ ਚੇਤਾਵਨੀ ਦਿੱਤੀ ਕਿ ਵਿਧਾਨ ਚੋਣਾਂ ਦੋਰਾਨ ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ।
ਖੱਟਰ ਨੂੰ ਸੱਦਬੁਧੀ ਅਤੇ ਅਕਲ ਬਖਸ਼ਣ ਲਈ ਪ੍ਰਮਾਤਮਾ ਨੂੰ ਬੇਨਤੀ ਕਰਨ ਵਾਸਤੇ ਕੀਤੇ ਗਏ ਹਵਨ ਯੋਗ ਤੋਂ ਬਾਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ.ਐਸ.ਯੂ.ਆਈ. ਦੀ ਪੰਜਾਬ ਇਕਾਈ ਦੇ ਪ੍ਰਧਾਨ ਅਕਸ਼ੇ ਨੇ ਕਿਹਾ ਕਿ ਬੀਤੇ ਪੰਜ ਸਾਲ ਵਿੱਚ ਆਪਣੀਆਂ ਬਿਨ੍ਹਾਂ ਸਿਰ ਪੈਰ ਵਾਲੀਆਂ ਨੀਤੀਆਂ ਨਾਲ ਦੇਸ਼ ਨੂੰ ਬਰਬਾਦ ਕਰਨ ਤੋਂ ਬਾਦ ਵੀ ਸੱਤਾ ਦੇ ਨਸ਼ੇ ਵਿਚ ਗੜੂੱਚ ਭਾਜਪਾਈਆਂ ਨੂੰ ਲੋਕ ਵਿਧਾਨ ਚੋਣਾਂ ਦੋਰਾਨ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਸਬੰਧੀ ਕੀਤੀ ਗਈ ਭੱਦੀ ਟਿੱਪਣੀ ਉਨ੍ਹਾਂ ਦੀ ਮੱਧਯੁਗੀ ਮਾਨਸਿਕਤਾ ਦਰਸਾਉਦੀ ਹੈ।
ਉਨ੍ਹਾ ਕਿਹਾ ਕਿ ਅਸੀ ਇਹ ਯੱਗ ਇਸ ਲਈ ਕਰ ਰਹੇ ਹਾਂ ਤਾਂ ਜੋ ਪ੍ਰਮਾਤਮਾ ਖੱਟਰ ਦੇ ਦਿਮਾਗ ਵਿੱਚ ਅਕਲ ਪਾਵੇ। ਅਕਸ਼ੇ ਨੇ ਸਪਸ਼ਟ ਤੋਰ ਤੇ ਕਿਹਾ ਕਿ ਬਿਨਾਂ੍ਹ ਸ਼ਰਤ ਮੁਆਫੀ ਮੰਗਣ ਤੋਂ ਇਲਾਵਾ ਖੱਟਰ ਤੋਂ ਹੋਰ ਕੁਝ ਵੀ ਸ਼ਵੀਕਾਰ ਨਹੀਂ ਕੀਤਾ ਜਾਵੇਗਾ । ਇਹ ਹਵਨ ਯੱਗ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆਂ (ਐਨ.ਐਸ.ਯੂ.ਆਈ.) ਅਤੇ ਕਾਂਗਰਸ ਪਾਰਟੀ ਦੀ ਪੰਜਾਬ ਅਤੇ ਹਰਿਆਣਾ ਇਕਾਈ ਦੇ ਸਹਿਯੋਗ ਨਾਲ ਐਨ.ਐਸ.ਯੂ.ਆਈ. ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਅਤੇ ਕੌਮੀ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਸਤਵੀਰ ਚੌਧਰੀ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ ਸੀ।ਜਿਸ ਵਿੱਚ ਸਮਾਜ ਦੇ ਹਰ ਵਰਗ ਤੋਂ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਦੇਸ਼ ਦੇ ਆਰਥਿਕ ਹਾਲਾਤਾਂ ਸਬੰਧੀ ਭਾਜਪਾ ਤੇ ਤਿੱਖਾਂ ਹਮਲਾ ਕਰਦਿਆਂ ਐਨ.ਐਸ.ਯੂ.ਆਈ. ਦੇ ਆਗੂ ਨੇ ਕਿਹਾ ਕਿ ਦੇਸ਼ ਵਿੱਚ ਬੇਰੁਜਗਾਰੀ ਸਾਰੇ ਰਿਕਾਰਡ ਤੋੜ ਰਹੀ ਹੈ ਜਿਸ ਨਾਲ ਲੋਕਾਂ ਦੀ ਜੀਵਨ ਮੁਸ਼ਕਲ ਹੋ ਗਿਆ ਹੈ ਤੇ ਭਾਰਤੀ ਜਨਤਾ ਪਾਰਟੀ ਆਪਣੀ ਕਾਲਪਨਿਕ ਕਾਮਯਾਬੀ ਦੇ ਗੀਤ ਗਾ ਰਹੀ ਹੈ।
ਦੇਸ਼ ਦੀ ਆਰਥਿਕ ਦੀ ਹੋ ਰਹੀ ਦੁਰਦਸ਼ਾ ਨਾਲ ਵੱਡੇ ਉਦਯੋਗਾਂ ਨੂੰ ਵੀ ਨੁਕਸਾਨ ਪਹੰੁਚ ਰਿਹਾ ਹੈ ਅਤੇ ਸਿਰਫ ਕਾਂਗਰਸ ਪਾਰਟੀ ਹੀ ਦੇਸ਼ ਨੂੰ ਇਸ ਆਰਥਿਕ ਸੰਕਟ ਵਿਚੋਂ ਕੱਢ ਸਕਦੀ ਹੈ।
ਅਕਸ਼ੇ ਨੇ ਕਿਹਾ ਕਿ ਇਕ ਪਾਸੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਰਾਜ ਵਿੱਚ ਦੇਸ਼ ਦੀ ਆਰਥਿਕਤਾ ਨੇਸਤੋ ਨਾਬੂਦ ਹੋ ਰਹੀ ਤਾਂ ਦੂਸਰੇ ਪਾਸੇ ਦੇਸ਼ ਨੂੰ ਧਾਰਮਿਕ ਤੋਰ ਤੇ ਵੰਡੀਆਂ ਪਾ ਕੇ ਵੰਡਿਆਂ ਜਾ ਰਿਹਾ ਹੈ ਜੋ ਭਾਰਤ ਦੀ ਵਿਭਿੰਨਤਾ ਨੂੰ ਖਤਮ ਕਰਨ ਦੇ ਨਾਲ ਨਾਲ ਇਸ ਦੀ ਧਰਮ ਨਿਰਪੱਖ ਛਵੀ ਨੂੰ ਵੀ ਢਾਹ ਲਾ ਰਹੀ ਹੈ।