ਐੱਸ ਐੱਸ ਪੀ ਦਫ਼ਤਰ ਦੇ ਬਾਹਰੋਂ ਮਿਲੀ ਵਿਅਕਤੀ ਦੀ ਲਾਸ਼
ਗੁਰਨਾਮ ਸਿੱਧੂ
ਫ਼ਿਰੋਜ਼ਪੁਰ, 15 ਅਕਤੂਬਰ, 2019 : ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਨਜ਼ਦੀਕ ਇਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਕਤ ਲਾਸ਼ ਨੂੰ ਅੱਜ ਕੁਝ ਲੋਕਾਂ ਨੇ ਵੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਉਕਤ ਮਰੇ ਵਿਅਕਤੀ ਦੀ ਪਛਾਣ ਨਹੀ ਹੋ ਰਹੀ। ਕਮਜ਼ੋਰ ਸਰੀਰ ਅਤੇ ਪੰਜਾਹ ਕੁ ਸਾਲਾਂ ਦੇ ਕਰੀਬ ਉਕਤ ਵਿਅਕਤੀ ਦੀ ਮੌਤ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਸਰਗਰਮ ਹਨ, ਕੋਈ ਇਸ ਨੂੰ ਨਸ਼ੇ ਦੀ ਓਵਰ ਡੋਜ਼ ਨਾਲ ਅਤੇ ਕੋਈ ਇਸ ਨੂੰ ਲੁੱਟਮਾਰ ਦੀ ਘਟਨਾ ਨਾਲ ਜੋੜ ਰਿਹਾ ਹੈ।