ਪ੍ਰੈੱਸ ਕਾਨਫਰੰਸ ਦੌਰਾਨ ਵਿਚਾਰ ਪ੍ਰਗਟ ਕਰਦੇ ਹੋਏ ਕਾਮਰੇਡ ਹੰਸ ਰਾਜ ਗੋਲਡਨ
ਜਗਦੀਸ਼ ਥਿੰਦ
ਜਲਾਲਾਬਾਦ 15 ਅਕਤੂਬਰ : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਨੇ ਅੱਜ ਪ੍ਰੈੱਸ ਨੋਟ ਰਿਲੀਜ਼ ਕਰਦਿਆਂ ਦੱਸਿਆ ਹੈ ਕਿ ਪਿੰਡ ਕੱਟੀਆਂ ਵਾਲਾ ਦਾ ਜੋਗਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਆਪਣੇ ਆਪ ਨੂੰ ਪਾਰਟੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਦੱਸ ਕੇ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਸਰਾਸਰ ਝੂਠ ਬੋਲ ਰਿਹਾ ਹੈ ਜੋਗਿੰਦਰ ਸਿੰਘ ਕੇਵਲ ਪਾਰਟੀ ਵਿੱਚ ਸਾਧਾਰਨ ਮੈਂਬਰ ਹੈ ਜੋ ਕਾਫੀ ਸਮੇਂ ਤੋਂ ਪਾਰਟੀ ਵਿੱਚ ਆਪਣੀ ਯੋਗਤਾ ਦੇ ਹਿਸਾਬ ਨਾਲ ਸਾਧਾਰਨ ਮੈਂਬਰ ਹੀ ਚਲਦਾ ਆ ਰਿਹਾ ਹੈ ਪਰ ਕੁਝ ਸਾਲਾਂ ਤੋਂ ਇਲਾਕੇ ਵਿੱਚ ਕਾਮਰੇਡ ਵਜੋਂ ਜਾਣ ਪਛਾਣ ਹੋਣ ਕਰਕੇ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਕੰਪਨੀਆਂ ਦੇ ਨਾਮ ਤੇ ਠੱਗੀਆਂ ਮਾਰਦਾ ਸੀ ਪਾਰਟੀ ਵੱਲੋਂ ਕਈ ਵਾਰ ਚਿਤਾਵਨੀਆਂ ਦੇਣ ਤੇ ਸਮਝਾਉਣ ਦੇ ਬਾਵਜੂਦ ਜੋਗਿੰਦਰ ਸਿੰਘ ਨੇ ਆਪਣਾ ਠੱਗੀਆਂ ਵਾਲਾ ਕਾਰੋਬਾਰ ਬੰਦ ਨਹੀਂ ਕੀਤਾ ਜਿਸ ਕਾਰਨ ਪਾਰਟੀ ਨੂੰ ਕਈ ਸਮੇਂ ਤੋਂ ਜੋਗਿੰਦਰ ਸਿੰਘ ਨੂੰ ਇਗਨੋਰ ਕਰ ਕੇ ਸਾਏਡ ਤੇ ਕੀਤਾ ਹੋਇਆ ਹੈ ।
ਇਸ ਮੌਕੇ ਤੇ ਉਕਤ ਆਗੂ ਤੋਂ ਇਲਾਵਾ ਪਾਰਟੀ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਪਾਰਟੀ ਆਗੂ ਕ੍ਰਿਸ਼ਨ ਧਰਮੂਵਾਲਾ, ਨੇ ਦੱਸਿਆ ਹੈ ਕਿ ਹੁਣ ਜੋਗਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਹੈ ਜੋ ਇਸ ਲਈ ਸਹੀ ਜਗ੍ਹਾ ਹੈ ਕਿਉਂਕਿ ਅਕਾਲੀ ਦਲ ਵਿੱਚ ਇਸ ਤਰ੍ਹਾਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਕੋਈ ਘਾਟ ਨਹੀਂ ਹੈ
ਇਸ ਲਈ ਜੋਗਿੰਦਰ ਸਿੰਘ ਦਾ ਅੱਗੇ ਤੋਂ ਸੀ ਪੀ ਆਈ ਪਾਰਟੀ ਨਾਲ ਕੋਈ ਵਜੋਂ ਵਾਸਤਾ ਨਹੀਂ ਹੈ ਇਸ ਲਈ ਜੇਕਰ ਪਾਰਟੀ ਦਾ ਨਾਂ ਲੈ ਕੇ ਇਹ ਕਿਸੇ ਵੀ ਪ੍ਰਸ਼ਾਸਨ ਤੋਂ ਕੰਮ ਲਵੇਗਾ ਤਾਂ ਇਹ ਇਕ ਫਰਾਡ ਮੰਨਿਆ ਜਾਵੇਗਾ।