ਗੁਰਨਾਮ ਸਿੱਧੂ
ਫਿਰੋਜ਼ਪੁਰ 14 ਅਕਤੂਬਰ 2019: 65ਵੀਆਂ ਪੰਜਾਬ ਅੰਤਰ ਜ਼ਿਲ੍ਹਾ ਖੇਡ ਸਾਫਟਬਾਲ ਅੰਡਰ-19 ਲੜਕੇ, ਲੜਕੀਆਂ ਐੱਸਐੱਸਐਮ ਸਕੂਲ ਕੱਸੋਆਣਾ ਵਿਖੇ ਚੱਲ ਰਿਹਾ ਟੂਰਨਾਮੈਂਟ ਵਿਚ ਸਟੇਟ ਪੱਧਰੀ ਸਕੂਲ ਖੇਡਾਂ ਵਿਚ ਸੈਮੀਫਾਈਨਲ ਲੜਕੇ ਵਿਚ ਫਿਰੋਜ਼ਪੁਰ, ਲੁਧਿਆਣਾ, ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਫਾਜ਼ਿਲਕਾ ਦੀਆਂ ਟੀਮਾਂ ਨੇ ਕੁਆਲੀਫਾਈਲ ਕੀਤਾ। ਇਸ ਮੌਕੇ ਤੇ ਕੰਵਲਜੀਤ ਸਿੰਘ ਚੇਅਰਮੈਨ ਐੱਸਐੱਸਐੱਮ ਸਕੂਲ ਕੱਸੋਆਣਾ, ਲਖਵਿੰਦਰ ਸਿੰਘ ਜ਼ਿਲ੍ਹਾ ਇੰਚਾਰਜ਼ ਖੇਡਾਂ ਫਿਰੋਜ਼ਪੁਰ, ਜਸਵਿੰਦਰ ਸਿੰਘ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਪਰਮਜੀਤ ਸਿੰਘ ਜੋਨ ਪ੍ਰਧਾਨ, ਗੁਰਿੰਦਰ ਸਿੰਘ, ਅਸ਼ਵਿੰਦਰ ਸਿੰਘ, ਹਰਸਿਮਰਨ ਸਿੰਘ ਹਰਦਾਸਾ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ ਹਰਦਾਸਾ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਵਿਕਰਮ ਮਲਹੋਤਰਾ ਅਬਜਰਵਰ ਹਾਜ਼ਰ ਸਨ। ਇਸ ਮੌਕੇ ਤੇ ਲਖਵਿੰਦਰ ਸਿੰਘ ਜ਼ਿਲ੍ਹਾ ਇੰਚਾਰਜ ਖੇਡਾਂ ਨੇ ਦੱਸਿਆ ਕਿ ਫਾਈਨਲ ਮੁਕਾਬਲੇ ਉਪਰੰਤ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀਮਤੀ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਹੋਣਗੇ।