ਗੁਰਭਜਨ ਗਿੱਲ
ਲੁਧਿਆਣਾ: 14 ਅਕਤੂਬਰ 2019 - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਨਾਮਧਾਰੀ ਪੰਥ ਦੇ ਸਤਿਗੁਰੂ ਹਰੀ ਸਿੰਘ ਜੀ ਦੀ ਦੂਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜਾਬੀ ਭਾਸ਼ਾ ਦੀ ਵਰਤਮਾਨ ਹਾਲਤ ਤੇ ਪੇਸ਼ ਵੰਗਾਰਾਂ ਬਾਰੇ ਸੈਮੀਨਾਰ ਵਰਤਮਾਨ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਜੀ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਜੋਗਿੰਦਰ ਸਿੰਘ ਪੁਆਰ ਨੇ ਕੀਤੀ। ਹ ਸ ਹੰਸਪਾਲਚੇਅਰਮੈਨ ਪੰਜਾਬ ਊਰਜਾ ਵਿਕਾਸ ਏਜੰਸੀ,ਦੇਸ ਰਾਜ ਕਾਲੀ, ਡਾ: ਜੋਗਾ ਸਿੰਘ, ਪ੍ਰੋ: ਗੁਰਭਜਨ ਸਿੰਘ ਗਿੱਲ, ਸਤਨਾਮ ਸਿੰਘ ਮਾਣਕ, ਡਾ: ਸਰਬਜੀਤ ਸਿੰਘ, ਡਾ: ਸੁਖਦੇਵ ਸਿੰਘ, ਡਾ: ਹਰਸ਼ਿੰਦਰ ਕੌਰ,ਪ੍ਰੋ: ਅਨੂਪ ਵਿਰਕ,ਪ੍ਰੋ: ਗੋਪਾਲ ਸਿੰਘ ਬੁੱਟਰ,ਬੀ ਜੇ ਪੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ ਸੇਵਕ ਤੇ ਸੁਵਰਨ ਸਿੰਘ ਵਿਰਕ ਨੇ ਸੰਬੋਧਨ ਕੀਤਾ।
ਸ: ਨਿਸ਼ਾਨ ਸਿੰਘ ਕਥਾਵਾਚਕ ਜੀ ਨੇ ਮਤੇ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪ੍ਰਵਾਨ ਹੋਏ। ਮਤਿਆਂ ਚ ਮੰਗ ਕੀਤੀ ਗਈ ਹੈ ਕਿ ਸੰਵਿਧਾਨ ਦੀ ਅਠਵੀਂ ਸੂਚੀ ਵਿੱਚ ਸ਼ਾਮਿਲ 22 ਭਾਸ਼ਾਵਾਂ ਨੂੰ ਕੌਮੀ ਰੁਤਬਾ ਦੇ ਕੇ ਵਿਕਾਸ ਦੇ ਬਰਾਬਰ ਮੌਕੇ ਦਿੱਤੇ ਜਾਣ, ਅਦਾਲਤਾਂ ਦਾ ਕੰਮ ਕਾਜ ਪੰਜਾਬੀ ਚ ਹੋਵੇ, ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇ , ਵੱਖ ਵੱਖ ਰਾਜਾਂ ਦੀਆਂ ਭਾਸ਼ਾਈ ਘੱਟ ਗਿਣਤੀਆਂ ਨੂੰ ਉਸ ਰਾਜ ਦੀਆਂ ਸੇਵਾਵਾਂ ਦੇ ਇਮਤਿਹਾਨ ਤੇ ਸਿੱਖਿਆ ਪ੍ਰਾਪਤੀ ਲਈ ਮਾਂ ਬੇਲੀ ਯਕੀਨੀ ਬਣਾਈ ਜਾਵੇ। ਪਬਲਿਕ ਤੇ ਕਾਨਵੈਂਟ ਸਕੂਲਾਂ ਵਿੱਚ ਪੰਜਾਬੀ ਬੇਲਣ ਤੇ ਪਾਬੰਦੀ ਨਾ ਲਾਈ ਜਾਵੇ। ਪੰਜਾਬੀ ਦੇ ਵਿਕਾਸ ਲਈ ਬਣਾਈਆਂ ਸੰਸਥਾਵਾਂ ਨੂੰ ਆਰਥਿਕ ਸੰਕਟ ਚੋਂ ਕੱਢਿਆ ਜਾਵੇ।
ਇਸ ਮੌਕੇ ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ, ਨਾਮਧਾਰੀ ਸਮਾਜ ਦੇ ਆਗੂ ਸੁਰਿੰਦਰ ਸਿੰਘ ਨਾਮਧਾਰੀ,ਸੂਬਾ ਹਰਭਜਨ ਸਿੰਘ ਨਾਮਧਾਰੀ, ਸੂਬਾ ਬਲਵਿੰਦਰ ਸਿੰਘ ਝੱਲ, ਧਰਮ ਸਿੰਘ ਸਰਚਾਵਲਾ ਬੈਂਕਾਕ, ਪ੍ਰਿੰ: ਪਰੇਮ ਸਿੰਘ ਬਜਾਜ, ਪਰਮਜੀਤ ਸਿੰਘ ਧਾਲੀਵਾਲ ਰੀਟਾਇਰਡ ਉਪ ਮੁੱਖ ਇੰਜਨੀਅਰ ਬਿਜਲੀ ਬੋਰਡ ,ਸਾਹਿੱਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ, ਤਰਨ ਸਿੰਘ ਬੱਲ, ਜਤਿੰਦਰ ਹਾਂਸ ,ਡਾ: ਗੁਲਜ਼ਾਰ ਸਿੰਘ ਪੰਧੇਰ, ਕਰਮ ਸਿੰਘ ਵਕੀਲ, ਪ੍ਰੋ: ਸੁਰਜੀਤ ਜੱਜ, ਸੰਜੀਵਨ ਸਿੰਘ ਸੂਬਾ ਸੁਰਿੰਦਰ ਕੌਰ ਖਰਲ,ਦਲਜੀਤ ਸ਼ਾਹੀ,ਰਾਜਵੰਤ ਕੌਰ ਸੰਪਾਦਕ ਮਾਸਿਕ ਵਰਿਆਮ, ਸੁਰਿੰਦਰਦੀਪ ਕੌਰ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਕਾਰਤਿਕਾ ਸਿੰਘ, ਸੁਖਚਰਨਜੀਤ ਕੌਰ ਗਿੱਲ, ਡਾ: ਲਖਬੀਰ ਸਿੰਘ ਨਾਮਧਾਰੀ,
ਰੈਕਟਰ ਕਥੂਰੀਆ, ਹਮਦਰਦਵੀਰ ਨੌਸ਼ਹਿਰਵੀ, ਬਲਵਿੰਦਰ ਚਾਹਲ, ਅਮਰਜੀਤ ਸ਼ੇਰਪੁਰੀ, ਦੀਪ ਦਿਲਬਰ, ਭਗਵਾਨ ਢਿੱਲੋਂ, ਹਰਕੀਰਤ ਸਿੰਘ ਤੇ ਤਰਸੇਮ ਸਿੰਘ ਨਾਮਧਾਰੀ ਹਾਜ਼ਰ ਸਨ।
ਇਸ ਮੌਕੇ ਮੇਰਾ ਦਿੱਤਾ ਸੁਝਾਅ ਡਾ: ਸਰਬਜੀਤ ਸਿੰਘ ਨੇ ਪ੍ਰਵਾਨ ਕੀਤਾ ਜਿਸ ਮੁਤਾਬਕ ਦੇਸ਼ ਵੰਡ ਮਗਰੋਂ ਬਹੁਤ ਪੰਜਾਬੀ ਭਾਸ਼ਾ ਕਨਵੈਨਸ਼ਨ ਵੱਖ ਵੱਖ ਸੰਸਥਾਵਾਂ ਵੱਲੋਂ ਹੋਈਆਂ ਨੇ। ਪਰ ਕਿਤੇ ਕੋਈ ਸਾਂਝਾ ਦਸਤਾਵੇਜ਼ ਨਹੀਂ ਮਿਲਦਾ ਜੋ ਸਮੂਹ ਕੋਸ਼ਿਸ਼ਾਂ ਵਿੱਚੋਂ ਸਾਨੂੰ ਰਾਹ ਵਿਖਾ ਸਕੇ।
ਕੱਲ੍ਹ ਭੈਣੀ ਸਾਹਿਬ ਚ ਹੋਈ ਭਾਸ਼ਾ ਕਨਵੈਨਸ਼ਨ ਚ ਮੇਰਾ ਇਹ ਮੱਤ ਹੈ ਕਿ ਪੂਰਬਲੇ ਕਾਰਜਾਂ ਦੀ ਰੌਸ਼ਨੀ ਚ ਹੀ ਅੱਗੇ ਵਧਿਆ ਜਾਵੇ।
ਡਾ: ਸਰਬਜੀਤ ਸਿੰਘ ਪ੍ਰੋਫੈਸਰ ਪੰਜਾਬੀ,ਪੰਜਾਬ ਯੂਨੀਵਰਸਿਟੀ ਨੂੰ ਮੈਂ ਬੇਨਤੀ ਕੀਤੀ ਹੈ ਕਿ ਉਹ ਸਮੂਹ ਦਸਤਾਵੇਜ਼ ਲੱਭ ਲਭਾ ਕੇ ਸੰਪਾਦਿਤ ਕੀਤੇ ਜਾਣ। ਉਨ੍ਹਾਂ ਮੌਕੇ ਤੇ ਹੀ ਸਹਿਮਤੀ ਦੇ ਦਿੱਤੀ।
ਤੁਸੀਂ ਸਭ ਸੱਜਣ ਹੁਣ ਸਹਿਯੋਗ ਦੇ ਕੇ ਇਹ ਕਾਰਜ ਸੰਪੂਰਨ ਕਰਵਾਉ। ਤੁਹਾਡੀ ਲਾਇਬਰੇਰੀ, ਸੰਪਰਕ ਸੂਤਰ, ਜਾਣੂੰ ਬੰਦੇ ਜਾਂ ਸੰਸਥਾ ਕੋਲ ਇਹ ਦਸਤਾਵੇਜ਼((ਪੜ੍ਹੇ ਖੋਜ ਪੱਤਰ, ਮੁੱਖ ਭਾਸ਼ਨ ਜਾਂ ਵਿਚਾਰ ਚਰਚਾ ਸਬੰਧੀ ਕੋਈ ਲਿਖਤ)ਹੋਣ ਤਾਂ ਡਾ: ਸਰਬਜੀਤ ਸਿੰਘ ਨੂੰ ਫੋਟੋ ਕਾਪੀ ਕਰਵਾ ਕੇ ਜਾਂ ਮੂਲ ਰੂਪ ਵਿੱਚ ਸੌਂਪ ਕੇ ਧੰਨਵਾਦੀ ਬਣੋ। ਡਾ: ਸਰਬਜੀਤ ਸਿੰਘ ਦਾ ਸੰਪਰਕ ਨੰਬਰ
+91 98155 74144 ਹੈ ਜੀ।
ਇਸ ਦਸਤਾਵੇਜ ਨੂੰ ਪ੍ਰਕਾਸ਼ਨ ਦੀ ਜ਼ਿੰਮੇਵਾਰੀ ਮੈਂ ਆਪਣੇ ਸਨੇਹੀਆਂ ਰਾਹੀਂ ਨਿਭਾਵਾਂਗਾ।