ਬਲਜਿੰਦਰ ਸੇਖਾ
ਮਿਸੀਸਾਗਾ (ਓਂਟਾਰੀਓ, ਕੈਨੇਡਾ) 13 ਅਕਤੂਬਰ 2019 : ਲਿਬਰਲ ਪਾਰਟੀ ਦੇ ਆਗੂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਸਮੇਂ ਬੁਲਟ ਪਰੂਫ ਜੈਕਟ ਪਾਈ ਤੇ ਉਹਨਾਂ ਲਈ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ। ਇਹ ਹਾਲੇ ਸਪਸ਼ਟ ਨਹੀਂ ਹੋਇਆ ਕਿ ਉਹਨਾਂ ਨੂੰ ਕਿਸ ਤੋਂ ਖਤਰਾ ਹੈ।
ਤਕਰੀਬਨ 2000 ਸਮਰਥਕ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸੁਣਨ ਤੇ ਉਹਨਾਂ ਦੇ ਹੱਕ 'ਚ ਨਿਤਰਨ ਵਾਸਤੇ ਇਕੱਤਰ ਹੋਏ ਸਨ। ਟਰੂਡੇ ਦਾ ਭਾਸ਼ਾ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਡੇਢ ਘੰਟਾ ਪੱਛੜ ਕੇ ਸ਼ੁਰੂ ਹੋਇਆ। ਇਸ ਮਗਰੋਂ ਟਰੂਡੋ ਜਦੋਂ ਸਟੇਜ 'ਤੇ ਆਏ ਤਾਂ ਉਹਨਾਂ ਨੇ ਆਪਣੇ ਸੂਟ ਦੇ ਹੇਠਾਂ ਬੁਲਟ ਪਰੂਫ ਜੈਕਟ ਪਾਈ ਹੋਈ ਸੀ ਤੇ ਰੋਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਉਹਨਾਂ ਦੀ ਘੇਰਾਬੰਦੀ ਕੀਤੀ ਹੋਈ ਸੀ।
ਜਦੋਂ ਤੱਕ ਉਹ ਭਾਸ਼ਣ ਦਿੰਦੇ ਰਹੇ, ਪੁਲਿਸ ਉਹਨਾਂ ਦੇ ਨਾਲ ਸਟੇਜ 'ਤੇ ਮੌਜੂਦ ਰਹੀ।
ਸੀ ਟੀ ਵੀ ਦੀ ਰਿਪੋਰਟ ਦੇ ਮੁਤਾਬਕ ਤਿਆਰ ਕੀਤੀਆਂ ਰਿਪੋਰਟਾਂ ਤੋਂ ਇਹ ਸੰਕੇਤ ਮਿਲੇ ਸਨ ਕਿ ਸਟੇਜ 'ਤੇ ਉਹਨਾਂ ਦੀ ਪਤਨੀ ਸੋਫੀਆ ਗਰੇਗੋਇਰ ਟਰੂਡੋ ਉਹਨਾਂ ਦੀ ਜਾਣ ਪਛਾਣ ਕਰਵਾਏਗੀ ਪਰ ਟਰੂਡੋ ਨਾਲ ਵੈਂਕੂਵਰ ਤੋਂ ਇਥੇ ਪੁੱਜਣ ਦੇ ਬਾਵਜੂਦ ਉਹ ਸਟੇਜ 'ਤੇ ਸਾਹਮਣੇ ਨਹੀਂ ਆਈ।
ਭਾਵੇਂ ਲਿਬਰਲ ਪਾਰਟੀ ਦੇ ਪ੍ਰਚਾਰਕ ਪ੍ਰਬੰਧਕਾਂ ਨੇ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਕਿ ਸੁਰੱਖਿਆ ਕਰਮੀਆਂ ਦੀ ਗਿਣਤੀ ਕਿਉਂ ਵੱਧ ਗਈ ਪਰ ਇਕ ਸੂਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੂਡੇ ਦੀ ਜਾਨ ਨੂੰ ਖਤਰਾ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=8ZHmj41XL6Y&feature=youtu.be