ਚੱਲ ਵੱਸੇ ਹਰਕ੍ਰਿਸ਼ਨ ਲਾਲ ਪੰਧੂ ਸਰਪੰਚ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 12 ਅਕਤੂਬਰ : 11 ਅਕਤੂਬਰ ਨੂੰ ਸੜਕ ਦੁਰਘਟਨਾ ਵਿੱਚ ਜ਼ਖ਼ਮੀ ਹੋਏ ਹਰਕਿਸ਼ਨ ਲਾਲ ਪੰਧੂ ਦੀ ਅੱਜ ਤੜਕੇ ਮੌਤ ਹੋ ਗਈ ।
ਉਹ ਪਿੰਡ ਗੋਲੂ ਕਾ ਮੋੜ ਦੇ ਸਾਬਕਾ ਸਰਪੰਚ ਤਿਲਕ ਰਾਜ , ਮਿਲਖ ਰਾਜ , ਸੁਖਦੇਵ ਰਾਜ ਦੇ ਪਿਤਾ ਸਨ ।
ਕੱਲ੍ਹ ਜਦੋਂ ਉਹ ਮੋਟਰਸਾਈਕਲ ਰਾਹੀਂ ਵਾਪਸ ਆਪਣੇ ਘਰ ਵੱਲ ਆ ਰਹੇ ਸੀ ਤਾਂ ਪਿੰਡ ਲਾਲਚੀਆਂ ਨੇੜੇ ਪਿੱਛੇ ਤੋਂ ਆਏ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰੀ ।
ਸੜਕ ਤੇ ਡਿੱਗਣ ਨਾਲ ਉਨ੍ਹਾਂ ਦੇ ਸਿਰ ਅਤੇ ਛਾਤੀ ਉੱਪਰ ਗੰਭੀਰ ਪਤਾ ਲੱਗੀਆਂ ।
ਇਲਾਜ ਲਈ ਉਨ੍ਹਾਂ ਨੂੰ ਪਹਿਲਾਂ ਗੁਰੂ ਵਰਸਾਏ ਅਤੇ ਫਿਰ ਫਿਰੋਜ਼ਪੁਰ ਨਿਵਾਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ।
ਅੱਜ ਸਵੇਰੇ ਚਾਰ ਵਜੇ ਤੜਕਸਾਰ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ । ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅੰਦਰ ਪਿੰਡ ਮਾਦੀ ਕੇ ਵਾਸੀ ਬੂਟਾ ਸਿੰਘ ਖਿਲਾਫ ਅਣਗਹਿਲੀ ਨਾਲ ਮੋਟਰਸਾਈਕਲ ਚਲਾ ਕੇ ਜਾਨ ਲੈਣ ਦੇ ਦੋਸ਼ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ।
ਅੱਜ ਉਨ੍ਹਾਂ ਦੇ ਜੱਦੀ ਪਿੰਡ ਗੋਲੂ ਕਾ ਮੋੜ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ।
ਇਸ ਮੌਕੇ ਹਲਕਾ ਇੰਚਾਰਜ਼ ਗੁਰੂ ਹਰਸਹਾਏ ਵਰਦੇਵ ਸਿੰਘ ਨੋਨੀ ਮਾਨ , ਪ੍ਰਧਾਨ ਨਗਰ ਕੌਂਸਲ ਗੁਰੂ ਹਰਸਹਾਏ ਰੋਹਿਤ ਕੁਮਾਰ ਮੋਂਟੂ ਵੋਹਰਾ , ਅਨੇਕਾਂ ਹੋਰ ਅਹਿਮ ਹਸਤੀਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ।
ਪਰਿਵਾਰ ਅਨੁਸਾਰ ਫੁੱਲ ਸੋਮਵਾਰ ਨੂੰ ਚੁੱਕੇ ਜਾਣਗੇ । ਬੁੱਧਵਾਰ ਨੂੰ ਉਨ੍ਹਾਂ ਨਮਿੱਤ ਰਖਾਏ ਜਾਣ ਵਾਲੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ ।