ਜੀ ਐਸ ਪੰਨੂ
ਪਟਿਆਲਾ, 10 ਅਕਤੂਬਰ, 2019 :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਸ਼ਹਿਰ ਦੇ ਫੁਆਰਾ ਚੌਂਕ 'ਤੇ ਅੱਜ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਨਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਨਿਗਮ ਦੀ ਟੀਮ ਅਤੇ ਉਹਨਾਂ ਦੇ ਨਾਲ ਗਏ ਪੁਲਿਸ ਮੁਲਾਜ਼ਮਾਂ 'ਤੇ ਖੁਸਰਿਆਂ ਦੇ ਇਕ ਗਰੁੱਪ ਨੇ ਹਮਲਾ ਕਰ ਦਿੱਤਾ।
ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਨਗਰ ਨਿਗਮ ਦੀ ਟੀਮ ਦੇ ਨਾਲ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਭੇਜੇ ਗਏ ਸਨ ਜੋ ਕਿ ਫੁਆਰਾ ਚੌਂਕ 'ਤੇ ਨਜਾਇਜ਼ ਕਬਜ਼ੇ ਹਟਾਉਣ ਗਏ ਸਨ। ਇਥੇ ਪਿੰਟੂ ਪੁੱਤਰ ਹਾਕਮ ਸਿੰਘ ਵਾਸੀ ਧਾਨਕ ਮੁਹੱਲਾ, ਜੋ ਕਿ ਇਕ ਢਾਬਾ ਚਲਾਉਂਦਾ ਹੈ, ਦੇ ਨਾਲ 4-5 ਨੇ ਮਿਲ ਕੇ ਨਗਰ ਨਿਗਮ ਦੀ ਟੀਮ ਅਤੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ।
ਉਹਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਡਿਊਟੀ ਕਰਨ ਦੇ ਰਾਹ ਵਿਚ ਅੜਿਕੇ ਖੜ੍ਹੇ ਕੀਤੇ ਅਤੇ ਜਨਤਕ ਤੌਰ ਨੰਗੇ ਹੋਕੇ 'ਤੇ ਅਸ਼ਲੀਲ ਹਰਕਤਾ ਕੀਤੀਆਂ ਤੇ ਟੀਮ 'ਤੇ ਪਥਰਾਅ ਵੀ ਕੀਤਾ। ਪੁਲਿਸ ਨੇ ਇਸ ਸਬੰਧ ਵਿਚ ਨਗਰ ਨਿਗਮ ਅਧਿਕਾਰੀਆਂ ਦੇ ਬਿਆਨ ਦੇ ਆਧਾਰ 'ਤੇ ਢਾਬਾ ਮਾਲਕ ਪਿੰਟੂ, ਉਸਦੇ ਭਰਾ ਰਾਜੂ ਅਤੇ ਕੁਝ ਖੁਸਰਿਆਂ ਖਿਲਾਫ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕੀਤਾ ਹੈ।
ਇਸ ਝੜਪ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਕਿਮਨਰ ਸੜਕ 'ਤੇ ਆਪਣਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ ਅਤੇ ਪੁਲਿਸ ਵਾਲਿਆਂ ਨਾਲ ਬਹਿਸ ਵੀ ਕਰ ਰਹੇ ਹਨ। ਇਸ ਤੋਂ ਬਿਨਾਂ ਇਸ ਦੌਰਾਨ ਕਿੰਨਰਾਂ ਵੱਲੋਂ ਅਪਣੇ ਕੱਪੜੇ ਵੀ ਲਾਹ ਦਿੱਤੇ ਗਏ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਬੜੀ ਮੁਸ਼ਕਿਲ ਨਾਲ ਹਾਲਾਤਾਂ 'ਤੇ ਕਾਬੂ ਪਾਇਆ ਗਿਆ।