ਗੁਰਨਾਮ ਸਿੱਧੂ
ਫਿਰੋਜ਼ਪੁਰ 09 ਅਕਤੂਬਰ 2019: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਲਈ ਥਾਂ ਥਾਂ ਤੇ ਨਸ਼ਾ ਛਡਾਓ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਉਥੇ ਕੁਝ ਅਸਰ ਰਸੂਖ ਰੱਖਣ ਵਾਲੇ ਲੋਕਾਂ ਵੱਲੋਂ ਰਾਜ ਨੇਤਾਵਾਂ ਦੀ ਸ਼ਹਿ ਤੇ ਨਿੱਜੀ ਕੇਂਦਰ ਖੋਲ ਕੇ ਲੋਕਾਂ ਨੂੰ ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਵੱਲੋਂ ਸਰਕਾਰੀ ਨਿਯਮਾਂ ਨੂੰ ਤਾਕ ਤੇ ਰੱਖ ਕੇ ਜਿਥੇ ਨਕਲੀ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਬਲਕਿ ਡਾਕਟਰ ਤੱਕ ਰੱਖਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ। ਇਸ ਗੱਲ ਦੀ ਤਾਜਾ ਮਿਸਾਲ ਕਸਬਾ ਮੱਖੂ ਦੇ ਇਕ ਨਸ਼ਾ ਛੁਡਾਓ ਕੇਂਦਰ ਵਿਚ ਵੇਖਣ ਨੁੰ ਮਿਲੀ ਅਤੇ ਇਸ ਕੇਂਦਰ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਪ੍ਰੈਸ ਕਲੱਬ ਫਿਰੋਜ਼ਪੁਰ ਵਿੱਖੇ ਪ੍ਰੈਸ ਕਾਨਫਰੰਸ ਕਰਕੇ ਵੀਆਈ ਟਰੀਟਮੈਂਟ ਦੇ ਨਾਮ ਤੇ 30 ਹਜ਼ਾਰ ਦੀ ਫੀਸ ਲਈ ਗਈ ਸੀ, ਪਰ ਉਸ ਨੂੰ ਸਧਾਰਨ ਟਰੀਟਮੈਂਟ ਹੀ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਵਿਚ ਕਿਸੇ ਡਾਕਟਰ ਦਾ ਲਾਈਸੰਸ ਲਟਕਾਇਆ ਹੋਇਆ ਹੈ ਜਦਕਿ ਡਾਕਟਰ ਦੇ ਉਹ ਦਰਸ਼ਨ ਹੀ ਨਹੀਂ ਹੂੰਦੇ। ਉਨ੍ਹਾਂ ਨੇ ਦੱਸਿਆ ਕਿ ਜਿਸ ਕੇਂਦਰ ਵਿਚ ਐੱਚਆਈਵੀ ਮਰੀਜ਼ਾਂ ਨੂੰ ਵੀ ਦੂਜੇ ਮਰੀਜ਼ਾਂ ਦੇ ਨਾਲ ਹੀ ਰੱਖਿਆ ਜਾ ਰਿਹਾ ਹੈ ਜੋ ਕਦੇ ਵੀ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਦੀ ਸ਼ਿਕਾਇਤ ਉਨ੍ਹਾਂ ਨੇ ਡੀਸੀ ਫਿਰੋਜ਼ਪੁਰ ਨੂੰ ਕੀਤੀ ਜਿਸ ਤੇ ਕਾਰਵਾਈ ਕਰਦੇ ਹੋਏ ਉਥੇ ਉੱਚ ਅਧਿਕਾਰੀਆਂ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਅਤੇ ਸਿਹਤ ਵਿਭਾਗ ਵੱਲੋਂ ਕੇਂਦਰ ਤੋਂ ਐਕਸਪੇਰੀ ਦਵਾਈਆਂ ਵੀ ਕਬਜ਼ੇ ਵਿਚ ਲੈ ਲਈਆਂ ਗਈਆਂ ਸੀ, ਪਰ ਅਜੇ ਤੱਕ ਇਸ ਕੇਂਦਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।