ਵਪਾਰੀਆਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ
ਪੰਜਾਬ ਵਪਾਰ ਮੰਡਲ ਨੇ ਸ੍ਰੀ ਸੋਨੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 23 ਸਤੰਬਰ 2019: ਮਨਪ੍ਰੀਤ ਸਿੰਘ ਜੱਸੀ: ਪੰਜਾਬ ਸਰਕਾਰ ਵੱਲੋਂ ਪੱਟੀ-ਮੱਖੂ ਰੇਲ ਲਾਈਨ ਨੂੰ ਮੁਕੰਮਲ ਕਰਨ ਲਈ ਜਮੀਨ ਐਕਵਾਇਰ ਕਰਨ ਸਬੰਧੀ 40 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।। ਇਸ ਰੇਲ ਲਿੰਕ ਬਣਨ ਨਾਲ ਅੰਮ੍ਰਿਤਸਰ-ਮੁੰਬਈ ਦਰਮਿਆਨ 240 ਕਿਲੋਮੀਟਰ ਦਾ ਸਫਰ ਘੱਟ ਜਾਵੇਗਾ, ਜਿਸ ਨਾਲ ਸਰਹੱਦੀ ਖੇਤਰ ਅਤੇ ਸਨਅਤ ਨੂੰ ਇਸ ਬਹੁਤ ਵੱਡਾ ਲਾਭ ਹੋਵੇਗਾ।।
ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਆਪਣੇ ਗ੍ਰਹਿ ਨਿਵਾਸ ਵਿਖੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਨੁਮਾਇੰਦਿਆਂ ਵੱਲੋਂ ਕੀਤੇ ਗਏ ਧੰਨਵਾਦ ਕਰਨ ਸਮੇਂ ਕੀਤਾ।। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਰੇਲ ਲਿੰਕ ਦੇ ਪੂਰੇ ਹੋਣ ਨਾਲ ਮਾਝਾ ਅਤੇ ਮਾਲਵੇ ਦਾ ਸਿੱਧਾ ਸੰਪਰਕ ਹੋ ਜਾਵੇਗਾ ਅਤੇ ਦੇਸ਼ ਨੂੰ ਦੂਜੀ ਡਿਫੈਂਸ ਲਾਈਨ ਦਾ ਲਾਭ ਵੀ ਮਿਲੇਗਾ।। ਸ੍ਰੀ ਸੋਨੀ ਨੇ ਦੱਸਿਆ ਕਿ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਹ ਵਪਾਰ ਮੰਡਲ ਨੂੰ ਲੈ ਕੇ ਸ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਅਤੇ ਰੇਲਵੇ ਲਿੰਕ ਦੀ ਮੰਗ ਰੱਖੀ ਸੀ , ਜਿਸ ਨੂੰ ਉਨਾਂ ਦਿੱਤੇ ਤੱਥਾਂ ਦੇ ਅਧਾਰ 'ਤੇ ਉਦੋਂ ਹੀ ਸਵੀਕਾਰ ਕਰ ਲਿਆ ਸੀ ਅਤੇ ਹੁਣ ਨੀਤੀ ਆਯੋਗ ਦੁਆਰਾ ਵੀ ਇਸ ਪ੍ਰਾਜਕੈਟ ਨੂੰ ਆਪਣੀ ਸਹਿਮਤੀ ਦੇ ਦਿੱਤੀ ਗਈ ਹੈ।। ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਅਤੇ ਤਰਨਤਾਰਨ ਜਿਲੇ• ਅੰਦਰ ਪੈਂਦੀ ਜਮੀਨ ਨੂੰ ਐਕਵਾਇਰ ਕਰਨ ਲਈ ਆਦੇਸ਼ ਦੇ ਦਿੱਤੇ ਗਏ ਹਨ।।
ਸ੍ਰੀ ਸੋਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ ਵਪਾਰਕ ਪੱਖੋਂ ਬਹੁਤ ਫਾਇਦਾ ਹੋਵੇਗਾ ਅਤੇ ਵਪਾਰਕ ਖਰਚਿਆਂ ਵਿੱਚ ਭਾਰੀ ਕਟੌਤੀ ਹੋਵੇਗੀ।। ਸ੍ਰੀ ਸੋਨੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ, ਜਿੰਨ•ਾਂ ਦੇ ਯਤਨਾਂ ਸਦਕਾ ਇਸ ਪ੍ਰਾਜੈਕਟ ਨੂੰ ਅਮਲੀਜਾਮਾ ਪਹਿਨਾਇਆ ਗਿਆ ਹੈ। ਸ੍ਰੀ ਸੋਨੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ•ਾਂ ਨੂੰ ਕਿਸੇ ਤਰ•ਾਂ ਦੀ ਮੁਸ਼ਕਲ ਨਹੀਂ ਆਉਣ ਦੇਵੇਗੀ।। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦਾ ਬਣਦਾ 100 ਕਰੋੜ ਰੁਪਏ ਵੈਟ ਰਿਫੰਡ ਜਾਰੀ ਕਰ ਦਿੱਤਾ ਗਿਆ ਹੈ।।
ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਪਿਆਰੇ ਲਾਲ ਸੇਠ ਨੇ ਪੱਟੀ-ਮੱਖੂ ਰੇਲ ਲਿੰਕ ਦਾ ਕੰਮ ਸ਼ੁਰੂ ਕਰਵਾਉਣ ਲਈ ਸ੍ਰੀ ਸੋਨੀ ਦਾ ਧੰਨਵਾਦ ਕੀਤਾ।। ਸ੍ਰੀ ਸੇਠ ਨੇ ਕਿਹਾ ਕਿ ਇਸ ਰੇਲ ਲਿੰਕ ਦੇ ਮੁਕੰਮਲ ਹੋਣ ਨਾਲ ਜਿਥੇ ਵਪਾਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ, ਉਥੇ ਆਰਥਿਕ ਪੱਖੋਂ ਵੀ ਕਾਫੀ ਲਾਭ ਮਿਲੇਗਾ।। ਉਨ•ਾਂ ਦੱਸਿਆ ਕਿ ਇਸ ਰੇਲ ਲਿੰਕ ਨਾਲ ਮਾਝੇ ਅਤੇ ਮਾਲਵੇ ਦੇ ਵਪਾਰੀਆਂ ਦਾ ਸਿੱਧਾ ਸੰਪਰਕ ਹੋ ਜਾਵੇਗੀ ਅਤੇ ਅੰਮ੍ਰਿਤਸਰ ਦੇ ਵਪਾਰ ਨੂੰ ਕਾਫੀ ਹੁਲਾਰਾ ਮਿਲੇਗਾ।। ਸ੍ਰੀ ਸੇਠ ਨੇ ਜਮੀਨ ਐਕਵਾਇਰ ਕਰਨ ਲਈ 40 ਕਰੋੜ ਰੁਪਏ ਜਾਰੀ ਕਰਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਪਾਰੀ ਹਮੇਸ਼ਾਂ ਹੀ ਸਰਕਾਰ ਦੇ ਨਾਲ ਖੜੇ ਹਨ। ਇਸ ਮੌਕੇ ਵਪਾਰੀਆਂ ਵੱਲੋਂ ਸ੍ਰੀ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ।।
ਇਸ ਮੌਕੇ ਵਪਾਰ ਮੰਡਲ ਦੇ ਮਹਾਂ ਮੰਤਰੀ ਸ੍ਰੀ ਸਮੀਰ ਜੈਨ, ਸ੍ਰੀ ਅਮਿਤ ਕਪੂਰ, ਸ੍ਰੀ ਬੀ:ਕੇ:ਬਜਾਜ, ਸ੍ਰੀ ਨਰਿੰਦਰ ਸੂਰੀ, ਸ੍ਰੀ ਸੁਰੇਸ਼ ਸੂਰੀ, ਸ੍ਰੀ ਰੰਜਨ ਅਗਰਵਾਲ, ਐਸ :ਕੇ:ਵਧਵਾ, ਸ੍ਰੀ ਰਜਿੰਦਰ ਗੋਇਲ, ਸ੍ਰੀ ਅਨਿਲ ਕਪੂਰ, ਸ੍ਰੀ ਅਸ਼ਵਨੀ ਸ਼ਰਮਾ, ਸ੍ਰੀ ਬਲਬੀਰ ਭਸੀਨ, ਸ੍ਰੀ ਰਾਕੇਸ਼ ਠੁਕਰਾਲ, ਸ੍ਰੀ ਭੂਪਿੰਦਰ ਖੋਸਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਮੈਂਬਰ ਹਾਜਰ ਸਨ। ।