ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 21 ਸਤੰਬਰ 2019 - ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਤੋਂ ਸੈਲਾ ਖੁਰਦ ਦੇ ਨੇੜੇ ਪੈਂਦੇ ਪਿੰਡ ਡਾਨਸ਼ੀਵਾਲ ਵਿਖੇ ਇਕ ਟਰੱਕ ਦੀ ਸਾਈਡ ਵੱਜਣ ਨਾਲ 10 ਸਾਲਾਂ ਲੜਕੇ ਦੀ ਮੌਤ ਹੋ ਗਈ l ਮੋਹਿਤ ਉਰਫ਼ ਨਵੀ ਪੁੱਤਰ ਦੀਪਕ ਕੁਮਾਰ ਵਾਸੀ ਡਾਨਸ਼ੀਵਾਲ ਜੋ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਸਰਕਾਰੀ ਮਿਡਲ ਸਕੂਲ ਡਾਨਸ਼ੀਵਾਲ ਵਿਖੇ ਪੜਦਾ ਸੀ l ਮੋਹਿਤ ਦੇ ਚਾਚਾ ਅਮਰਜੀਤ ਸਿੰਘ ਨੇ ਦੱਸਿਆ ਕਿ ਮੋਹਿਤ ਹਰ ਰੋਜ਼ ਦੀ ਤਰਾਂ ਆਪਣੇ ਦੋਸਤ ਨਾਲ ਖੇਡਣ ਜਾਣ ਵਾਸਤੇ ਘਰੋਂ ਬਾਹਰ ਨਿਕਲਿਆ ਹੀ ਸੀ ਕਿ ਅਚਾਨਕ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ l ਟਰੱਕ ਨੰਬਰ ਪੀ ਬੀ 06 M 2435 ਜਿਸ ਨੂੰ ਨਿਰਮਲ ਸਿੰਘ ਪੁੱਤਰ ਸੁਰਜਵ ਸਿੰਘ ਗੋਬਿੰਦ ਸਿੰਘ ਨਗਰ ਪਠਾਨਕੋਟ ਚਲਾ ਰਿਹਾ ਸੀ ਅਤੇ ਟਰੱਕ ਸਮੇਤ ਫ਼ਰਾਰ ਹੋ ਗਿਆ ਸੈਲਾ ਚੌਂਕੀ ਤੋਂ ਏ ਐਸ ਆਈ ਹਰਭਜਨ ਸਿੰਘ ਨੇ ਮਾਹਿਲਪੁਰ ਥਾਣੇ ਨੂੰ ਇਤਲਾਹ ਦਿੱਤੀ ਅਤੇ ਟਰੱਕ ਡਰਾਈਵਰ ਨੂੰ ਟਰੱਕ ਸਮੇਤ ਮਾਹਿਲਪੁਰ ਵਿਖੇ ਕਾਬੂ ਕੀਤਾ ਗਿਆ l ਸੈਲਾ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਮੌਕੇ ਤੇ ਪੁੱਜ ਕੇ ਮਿਲੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ l