ਸਰਦਾਰ ਮਨਪ੍ਰੀਤ ਸਿੰਘ ਛੱਤਵਾਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 21 ਸਤੰਬਰ
ਭਾਰਤ ਚੋਣ ਕਮਿਸ਼ਨ ਵੱਲੋ ਵਿਧਾਨਸਭਾਂ ਹਲਕਾ ਜਲਾਲਾਬਾਦ ਦੀ ਉਪ ਚੋਣਾਂ ਸਬੰਧੀ ਸਮਾਂ ਸੂਚੀ ਦੀ ਘੋਸ਼ਣਾ ਦੇ ਨਾਲ ਹੀ ਆਦਰਸ਼ ਚੋਣ ਜਾਬਤਾ ਤਰੁੰਤ ਪ੍ਰਭਾਵ ਤੋ ਲਾਗੂ ਹੋ ਗਿਆ ਹੈ। ਇਹ ਜਾਣਕਾਰੀ ਜਿਲਾ ਚੋਣ ਅਫਸਰ- ਕਮ- ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦਿੱਤੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ-79 ਜਲਾਲਾਬਾਦ ਦੇ ਲਈ ਉਪ-ਚੋਣਾਂ ਦੇ ਲਈ ਮਤਦਾਨ 21 ਅਕਤੂਬਰ ਨੂੰ ਹੋਣਗੇ ਅਤੇ 24 ਅਕਤੂਬਰ 2019 ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿ ਨਾਮਕਰਨ ਦਾਖਿਲ ਕਰਨ ਦੀ ਆਖਰੀ ਮਿਤੀ 30 ਸਤੰਬਰ ਅਤੇ ਨਾਮਕਰਨ ਵਾਪਸ ਲੈਣ ਦੀ ਕੀ ਆਖਰੀ ਮਿਤੀ 3 ਅਕਤੂਬਰ ਹੈ
ਜਿਲਾ ਚੋਣ ਅਫਸਰ ਨੇ ਦੱਸਿਆ ਕਿ ਕਿ ਸਰਕਾਰੀ ਪ੍ਰਾਪਰਟੀ ਤੇ ਰਾਜਨੀਤਿਕ ਦਲਾਂ ਦੇ ਹੋਰਡਿੰਗਜ਼ ਹਟਾਉਣ ਦਾ ਕੰਮ ਸੁਰੂ ਕਰ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਨਿਜੀ ਪ੍ਰਾਪਰਟੀ ਤੇ ਬਿਨਾ ਆਗਿਆ ਕੋਈ ਚੁਣਾਵੀ ਵਿਗਿਆਪਨ ਜਾ ਹੋਰਡਿੰਗਜ਼ ਨਹੀਂ ਲਗਾਏਗਾ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜਾਬਤਾ ਨੂੰ ਲਾਗੂ ਕਰਵਾਉਣ ਲਈ ਸਾਰੀਆਂ ਟੀਮਾਂ ਪੂਰੀ ਮੁਸ਼ਤੈਦੀ ਨਾਲ ਕੰਮ ਕਰਨਗੀਆਂ ਅਤੇ ਇਸ ਦੀ ਉਲੰਘਨਾਂ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਦਰਸ਼ ਚੋਣ ਜਾਬਤਾ ਨੂੰ ਲਾਗੂ ਕਰਵਾਉਣ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ ਉਲੰਘਨਾਂ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਯਕੀਨੀ ਬਨਾਉਣ।
ਜਿਲਾ ਚੋਣ ਅਫਸਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚਂ 239 ਪੋਲਿੰਗ ਬੂਥ, 204154 ਵੋਟਰ ਅਤੇ 815 ਸਰਵਿਸ ਵੋਟਰ ਹੈਂ ਉਨ੍ਹਾਂ ਨੇ ਦੱਸਿਆ ਕਿ ਕਿ ਵਿਧਾਨ ਸਭਾ ਹਲਕੇ ਵਿੱਚ ਫਲਾਇੰਗ ਸਕਾਰਡ, ਸਟੈਟਿਕ ਸਰਵੀਲੇਂਸ ਟੀਮ, ਵਿਡਿਓ ਸਰਵੀਲੇਂਸ ਟੀਮ, ਵਿਡਿਓ ਵਯੂਇੰਗ ਟੀਮ, ਅਕਾਉਟਿੰਗ ਟੀਮ ਐਕਸਾਇਜ ਟੀਮ ਆਦਰਸ਼ ਚੋਣ ਜਾਬਤੇ ਸਬੰਧੀ ਨਿਗਰਾਨੀ ਰੱਖਣਗੀਆਂ ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਪ੍ਰੈਸ ਕਿਸੇ ਵੀ ਤਰ੍ਹਾਂ ਚੁਣਾਵ ਸਮੱਗਰੀ ਪ੍ਰਕਾਸ਼ਿਤ ਕਰਨ ਦੇ ਦੌਰਾਨ ਉਸ ਉੱਪਰ ਪਿ੍ਰੰਟਰ ਜਾ ਹੋਰ ਪਬਲਿਸ਼ਰ ਦਾ ਨਾਮ ਪ੍ਰਕਾਸ਼ਿਤ ਕਰੇ ਜੋ ਅਜਿਹਾ ਨਹੀਂ ਕਰੇਗਾਂ ਜਾ ਉਲੰਘਨਾਂ ਕਰੇਗਾਂ ਉਸ ਦੇ ਖਿਲਾਫ ਸੈਕਸ਼ਨ 127 ਏ ਦੇ ਅੰਤਰਗਤ ਕਾਰ੍ਰਵਾਈ ਕੀਤੀ ਜਾਏਗੀ
ਜਿਲਾ ਚੋਣ ਅਫਸਰ ਨੇ ਦੱਸਿਆ ਕਿ ਆਦਰਸ਼ ਚੁੋਣ ਜਾਬਤੇ ਦੇ ਦੌਰਾਨ ਚੋਣ ਆਯੋਗ ਦੇ ਵੱਲੋਂ ਗਠਿਤ ਐਮ.ਸੀ.ਐਮ.ਸੀ. ਟੀਮ ਮੁੱਲ ਦੀਆਂ ਖਬਰਾਂ, ਬਲਕ ਐਸ.ਐਮ.ਐਸ. ਅਤੇ ਸੋਸ਼ਲ ਮੀਡਿਆ ਤੇ ਨਿਗਰਾਨੀ ਰੱਖੇਗੀ ਉਨ੍ਹਾਂ ਨੇ ਦੱਸਿਆ ਕਿ ਕਿ ਇਲੈਕਟ੍ਰਾਨਿਕ ਮੀਡਿਆ/ ਰੇਡਿਓ ਤੇਂ ਇਸ਼ਤਿਹਾਰ ਦੇਣ ਲਈ ਐਮ.ਸੀ.ਐਮ.ਸੀ ਤੋ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾਂ। ਉਨ੍ਹਾਂ ਵੋਟਰਾ ਨੂੰ ਅਪੀਲ ਕੀਤੀ ਚੋਣਾਂ ਇੱਕ ਮੌਕਾ ਹੁੰਦੀਆਂ ਹਨ ਕਿ ਜਦੋ ਇੱਕ ਦੇਸ਼ ਦਾ ਨਾਗਰਿਕ ਆਪਣੀ ਪਸੰਦ ਦੀ ਸਰਕਾਰ ਦੀ ਚੋਣ ਕਰਦਾ ਹੈ। ਇਸ ਲਈ ਉਨ੍ਹਾ ਕਿਹਾ ਕਿ 18 ਸਾਲ ਦੀ ਉਮਰ ਜਾ ਇਸ ਤੋਂ ਵੱਧ ਉਮਰ ਦੇ ਹਰ ਨਾਗਰਿਕ ਨੂੰ ਬਿਨ੍ਹਾਂ ਕਿਸੇ ਡਰ ਤੋ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਇਸ ਦੌਰਾਨ ਐਸ. ਐਸ. ਪੀ ਸ. ਭੁਪਿੰਦਰ ਸਿੰਘ ਨੇ ਕਿਹਾ ਕਿ ਸ਼ਾਤੀਪੂਰਨ ਅਤੇ ਨਿਰਪੱਖ ਚੁਣਾਵ ਕਰਵਾਉਣ ਲਈ ਪੁਲਿਸ ਪ੍ਰਸ਼ਾਸ਼ਨ ਵਚਨਬੱਧ ਹੈ। ਉਨ੍ਹਾ ਦੱਸਿਆ ਕਿ ਜਨਤਾ ਦੇ ਨਾਲ ਤਾਲਮੇਲ ਕਰਕੇ ਪੁਲਿਸ ਵੱਲੋਂ ਸ਼ਰਾਰਤੀ ਅਨਸਰਾ ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨਾਲ ਹੀ ਅਪੀਲ ਕੀਤੀ ਜਿਨ੍ਹਾਂ ਕੋਲ ਹਥਿਆਰ ਹਨ ਉਹ ਜਲਦ ਤੋ ਜਲਦ ਸਬੰਧਤ ਪੁਲਿਸ ਸਟੇਸ਼ਨ ਜਮਾ ਕਰਵਾ ਦੇਣ।