ਲੁਧਿਆਣਾ, 18 ਸਤੰਬਰ 2019 - ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ 'ਚ ਬੀਤੀ ਰਾਤ ਕਰੀਬ 1 ਵਜੇ ਮਾਂ ਨਾਲ ਘਰ ਦੇ ਬਾਹਰ ਸੁੱਤੀ 4 ਸਾਲਾ ਬੱਚੀ ਨੂੰ ਇੱਕ ਵਿਅਕਤੀ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਕਤ ਵਿਅਕਤੀ ਬੱਚੀ ਨੂੰ ਚੁੱਕ ਰਿਹਾ ਸੀ ਤਾਂ ਮਾਂ ਦੀ ਅਚਾਨਕ ਅੱਖ ਖੁੱਲ੍ਹ ਗਈ ਅਤੇ ਮਾਂ ਨੇ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੁਹੱਲੇ ਦੇ ਲੋਕਾਂ ਨੇ ਉਸ ਨੂੰ ਫੜ ਕੇ ਉਸ ਦੀ ਚੰਗੀ ਛਿੱਤਰ-ਪਰੇਡ ਕੀਤੀ ਅਤੇ ਬਾਅਦ 'ਚ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਹਿਚਾਣ ਉਸੇ ਇਲਾਕੇ ਦੇ ਰਹਿਣ ਵਾਲੇ ਜਸਪਾਲ (40) ਵਜੋਂ ਹੋਈ ਹੈ।
ਉਕਤ ਘਟਨਾ ਦੀ ਸੀਸੀਟੀਵੀ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਸੀਸੀਟੀਵੀ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/ANI/status/1174189656856039429