ਚੰਡੀਗੜ੍ਹ, 17 ਸਤੰਬਰ 2019 - ਪੰਜਾਬ ਕਾਡਰ ਦੇ ਸੀਨੀਅਰ ਆਈ.ਪੀ.ਐਸ ਅਧਿਕਾਰੀ ਸੀ.ਐਸ.ਆਰ ਰੈਡੀ ਦਾ ਅੰਤਿਮ ਸਸਕਾਰ 18 ਸਤੰਬਰ ਨੂੰ ਕਰੀਬ 3.30 ਵਜੇ ਵੈਕੁੰਤਾ ਮਹਾਪ੍ਰਸਥਾਨਮ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਹ ਸਥਾਨ ਮੰਡਲ ਦੇ ਕੋਲ, ਜੁਬਲੀ ਦੀਆਂ ਪਹਾੜੀਆਂ, ਵਿਸਪਰ ਵੈਲੀ, ਅੰਬੇਦਕਰ ਨਗਰ ਸ਼ੇਖਪੀਠ ਹੈਦਰਾਬਾਦ 'ਚ ਸਥਿਤ ਹੈ।
ਰੈਡੀ ਨੇ ਸੰਖੇਪ ਜਿਹੀ ਬਿਮਾਰੀ ਦੇ ਚਲਦਿਆਂ ਰੇਲਾ ਇੰਸਟੀਚਿਊਟ ਐਂਡ ਮੈਡੀਕਲ ਸੈਂਟਰ, ਚੇਨੱਈ ਵਿੱਚ ਆਪਣੇ ਆਖ਼ਰੀ ਸਾਹ ਲਏ। ਉਹ ਡੀਜੀਪੀ ਇਨਵੈਸਟੀਗੇਸ਼ਨ, ਲੋਕਪਾਲ ਪੰਜਾਬ ਦਾ ਅਹੁਦਾ ਸੰਭਾਲ ਰਹੇ ਸਨ। ਪਹਿਲਾਂ ਉਹ ਚੰਡੀਗੜ੍ਹ ਵਿੱਚ ਜ਼ੇਰੇ-ਇਲਾਜ ਸਨ ਪਰ ਅਗਸਤ ਦੇ ਮਹੀਨੇ ਵਿੱਚ ਉਨਾਂ ਨੂੰ ਅਗਲੇਰੇ ਇਲਾਜ ਲਈ ਚੇਨੰਈ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।