ਮਿਸ਼ਨ ਹਸਪਤਾਲ ਫਿਰੋਜਪੁਰ ਵਿਖੇ ਜੀ ਐਨ ਐਮ ਦਾ ਕੋਰਸ ਕਰ ਰਹੀ ਵਿਦਿਆਰਥਣ ਫੀਸ ਵਾਸਤੇ ਸਹਾਇਤਾ ਰਾਸ਼ੀ ਭੇਂਟ ਕਰਦੇ ਹੋਏ ਐਨ ਆਰ ਆਈ ਵੈਲਫੇਅਰ ਸੋਸਾਇਟੀ ਦੇ ਮੈਂਬਰ । (ਫੋਟੋ :-ਸਿੰਧੀ)
ਨਿਰਵੈਰ ਸਿੰਘ ਸਿੰਧੀ
ਮਮਦੋਟ , 15 ਸਤੰਬਰ :- ਮਿਸ਼ਨ ਹਸਪਤਾਲ ਫਿਰੋਜਪੁਰ ਵਿਖੇ ਜੀ ਐਨ ਐਮ ਦਾ ਕੋਰਸ ਕਰ ਰਹੀ ਗਰੀਬ ਪ੍ਰੀਵਾਰ ਦੀ ਲੜਕੀ ਦੀ ਫੀਸ ਵਾਸਤੇ ਐਨ ਆਰ ਆਈ ਵੈਲਫੇਅਰ ਸੋਸਾਇਟੀ ਮਮਦੋਟ ਦੇ ਮੈਂਬਰਾਂ ਵੱਲੋਂ ਅੱਜ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਸੋਸਾਇਟੀ ਦੇ ਮੈਂਬਰ ਅੰਗਰੇਜ ਸਿੰਘ ਚੰਦੀ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਮਮਦੋਟ ਨਿਵਾਸੀ ਗੀਤੂ ਪਤਨੀ ਕਾਲਾ ਨੇ ਆਪਣੀ ਲੜਕੀ ਮਧੂ ਬਾਲਾ ਜੋ ਕਿ ਮਿਸ਼ਨ ਹਸਪਤਾਲ ਫਿਰੋਜਪੁਰ ਵਿਖੇ ਜੀ ਐਨ ਐਮ ਦਾ ਕੋਰਸ ਕਰ ਰਹੀ ਹੈ ਦੀ ਫੀਸ ਭਰਨ ਵਿੱਚ ਅਸਮਰਥਤਾ ਜਾਹਿਰ ਕਰਦਿਆਂ ਹੋਇਆਂ ਉਸਦੀ ਫੀਸ ਭਰਨ ਵਾਸਤੇ ਸ਼ੋਸ਼ਲ ਮੀਡੀਆ ਰਾਹੀਂ ਦਾਨੀ ਵੀਰਾਂ ਨੂੰ ਅਪੀਲ ਕੀਤੀ ਸੀ।
ਉਹਨਾ ਦੱਸਿਆ ਕਿ ਉਹਨਾ ਦੀ ਅਪੀਲ ਤੇ ਆਸਟ੍ਰੇਲੀਆ 'ਚ ਵਸੇ ਝਰਮਲ ਸਿੰਘ ਵੱਲੋਂ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢਕੇ 15 ਹਜਾਰ 700 ਰੁਪਏ ਖਾਲਸਾ ਗਰੁੱਪ ਦੇ ਸਹਿਯੋਗ ਨਾਲ ਲੜਕੀ ਮਧੂਬਾਲਾ ਦੀ ਫੀਸ ਵਾਸਤੇ ਭੇਜੀ ਗਈ ਹੈ , ਜਿਸਨੂੰ ਅੱਜ ਐੱਨ ਆਰ ਆਈ ਵੈਲਫੇਅਰ ਸੋਸਾਇਟੀ ਦੇ ਮੈਂਬਰ ਜਸਬੀਰ ਸਿੰਘ ਕੰਬੋਜ, ਅੰਗਰੇਜ ਸਿੰਘ ਚੰਦੀ ਅਤੇ ਰਾਜੇਸ਼ ਧਵਨ ਬੋਬੀ ਵੱਲੋਂ ਮਿਸ਼ਨ ਹਸਪਤਾਲ ਫਿਰੋਜਪੁਰ ਵਿਖੇ ਵਿਦਿਆਰਥਣ ਮਧੂ ਬਾਲਾ ਤੇ ਉਸਦੀ ਮਾਤਾ ਗੀਤੂ ਨੂੰ ਭੇਂਟ ਕੀਤੀ। ਉਕਤ ਗਰੀਬ ਪ੍ਰੀਵਾਰ ਨੇ ਲੜਕੀ ਦੀ ਫੀਸ ਵਾਸਤੇ ਸਹਾਇਤਾ ਰਾਸ਼ੀ ਭੇਜੇ ਜਾਣ ਤੇ ਦਾਨੀ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ।