ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ
ਗੁਰਨਾਮ ਸਿੱਧੂ
ਫਿਰੋਜ਼ਪੁਰ 12 ਸਤੰਬਰ 2019 : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨ ਮਜ਼ਦੂਰ ਜਥੇਬੰਦੀ ਨਾਲ 13 ਸਤੰਬਰ ਨੂੰ ਢਾਈ ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਦਾ ਜੇਕਰ ਹੱਲ ਨਾਂਹ ਕੱਢਿਆ ਗਿਆ ਤਾਂ 8 ਸਤੰਬਰ ਨੂੰ ਸੂਬਾ ਪੱਧਰੀ ਵਿਸ਼ਾਲ ਇਕੱਠ ਵਿਚ ਕੀਤੇ ਐਲਾਣ ਮੁਕਾਬਕ 1 ਅਕਤੂਬਰ ਤੋਂ ਡੀਸੀ ਦਫਤਰਾਂ ਅੱਗੇ ਲੱਗਣਗੇ ਤਿੰਨ ਰੋਜ਼ਾ ਪੱਕੇ ਮੋਰਚੇ ਤੇ 3 ਅਕਤੂਬਰ ਨੂੰ ਮੁੱਖ ਰੇਲ ਮਾਰਗ ਜਾਮ ਕੀਤੇ ਜਾਣਗੇ। ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ 13 ਸਤੰਬਰ ਦੀ ਮੀਟਿੰਗ ਵਿਚ ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ ਸਬੰਧੀ ਪੰਜਾਬ ਸਰਕਾਰ ਦੇ ਰਵੱਈਏ ਤੇ ਅਪਣਾਈ ਪਹੁੰਚ ਦਾ ਜਾਇਜ਼ਾ ਲੈਣ ਲਈ 17 ਸਤੰਬਰ ਨੂੰ ਕੌਰ ਕਮੇਟੀ ਪੰਜਾਬ ਦੇ ਆਗੂਆਂ ਦੀ ਮੀਟਿੰਗ ਮੁੱਖ ਹੈੱਡਕੁਆਰਟਰ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਯਾਦਗਰ ਭਵਨ ਚੱਬਾ ਵਿਖੇ ਹੋਵੇਗੀ।
ਕਿਸਾਨ ਆਗੂਆ ਨੇ ਇਸ ਮੌਕੇ ਮੰਗ ਕੀਤੀ ਕਿ ਜਥੇਬੰਦੀ ਨਾਲ 31 ਮਾਰਚ 2019 ਨੂੰ ਚੀਫ ਸਕੱਤਰ ਕਰਨ ਅਵਤਾਰ ਸਿੰਘ ਦੇ ਦਸਤਖਤਾਂ ਹੇਠ 14 ਮੰਗਾਂ ਮੰਨਣ ਦਾ ਸਮੁੱਚਾ ਕਰਜਾ ਚੋਣ ਵਾਅਦੇ ਮੁਤਾਬਿਕ ਖਤਮ ਕਰਨ, ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕਰਨ, ਬਿਜਲੀ ਕੰਪਨੀਆਂ ਨਾਲ ਕੀਤਾ ਪੰਜਾਬ ਮਾਰੂ 25 ਸਾਲਾ ਤੱਕ ਹਜ਼ਾਰਾ ਕਰੋੜ ਦੀ ਪਨੈਲਟੀ ਦੇਣ ਦਾ ਸਮਝੌਤਾ ਮਜ਼ਦੂਰਾਂ ਦੇ 137 ਕਰੋੜ ਦੇ ਬਕਾਏ ਖਤਮ ਕਰਨ, 2003 ਐਕਟ ਰਾਹੀਂ ਪਾਏ ਜੁਰਮਾਨੇ ਤੇ ਪਰਚੇ ਰੱਦ ਕਰਨ, ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਮੰਗ ਕੀਤੀ ਕਿ ਹੜ੍ਹ ਪੀੜਤਾਂ ਦਾ ਸਮੁੱਚਾ ਕਰਜਾ ਖਤਮ ਕੀਤਾ ਜਾਵੇ, ਫਸਲਾਂ ਦੇ ਖਰਾਬੇ ਦਾ ਪ੍ਰਤੀ ਏਕੜ 40 ਹਜ਼ਾਰ ਰੁਪਏ ਮੁਆਵਜ਼ਾ ਤੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇ, ਗੰਨੇ ਦੀ 1400 ਕਰੋੜ ਦੀ ਬਕਾਇਆ ਰਾਸ਼ੀ ਸਮੇਤ 14 ਪ੍ਰਤੀਸ਼ਤ ਵਿਆਜ ਤੁਰੰਤ ਦਿੱਤੀ ਜਾਵੇ ਤੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ।