ਕੁਲਵੰਤ ਸਿੰਘ ਬੱਬੂ
ਰਾਜਪੁਰਾ, 11 ਸਤੰਬਰ 2019 - ਭੁਪਿੰਦਰ ਸੈਣੀ ਨਗਰ ਸੁਧਾਰ ਟਰੱਸਟ ਰਾਜਪੁਰਾ ਦੇ ਨਵੇਂ ਚੇਅਰਮੈਨ ਬਣ ਗਏ ਹਨ। ਉਨ੍ਹਾਂ ਦੇ ਚੇਅਰਮੈਨ ਬਣਨ 'ਤੇ ਪੀਪੀਸੀਸੀ ਮੈਂਬਰ ਨਿਰਭੈ ਸਿੰਘ ਮਿਲਟੀ ਤੇ ਹੋਰ ਲੋਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੁਰਾਣਾ ਰਾਜਪੁਰਾ ਵਿਖੇ ਭੁਪਿੰਦਰ ਸੈਣੀ ਨੇ ਬਾਬਾ ਸ੍ਰੀ ਨਗਰ ਖੇੜਾ ਵਿੱਚ ਮੱਥਾ ਟੇਕਣ ਤੋਂ ਬਾਅਦ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ।