ਗੁਰਦਾਸਪੁਰ, 10 ਸਤੰਬਰ 2019 - ਸ. ਸਰਬਜੀਤ ਸਿੰਘ ਔਲਖ ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਵੱਲੋਂ 24 ਤੋਂ 30 ਸਤੰਬਰ 2019 ਤੱਕ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਕਿਸਾਨ ਭਰਾਵਾਂ ਨੂੰ ਵਿਸਥਾਰ ਪੂਰਵਕ ਮੌਸਮੀ ਖੁੰਬਾਂ ਦੀ ਕਾਸ਼ਤ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ। ਕੈਂਪ ਲਗਾਉਣ ਦੇ ਚਾਹਵਾਨ 24 ਸਤੰਬਰ 2019 ਨੂੰ ਸਵੇਰੇ 10 ਵਜੇ ਤੱਕ ਕ੍ਰਿਸ਼ੀ ਵਿਗਿਆਨ ਕੇਂਦਰ, ਪੀ.ਏ.ਯੂ. ਰਿਜਨਲ ਸਟੇਸ਼ਨ, ਗੁਰਦਾਸਪੁਰ ਵਿਖੇ ਪਹੁੰਚ ਕੇ ਆਪਣੀ ਰਜਿਸਟਰੂਨ ਕਰਵਾ ਸਕਦੇ ਹਨ। ਚਾਹਵਾਨ ਹੋਰ ਜਾਣਕਾਰੀ ਲਈ ਦਫਤਰ ਟੈਲੀਫੋਨ ਨੰ: 01874-220743 ਤੇ ਸੰਪਰਕ ਕਰ ਸਕਦੇ ਹਨ।