ਬਠਿੰਡਾ, 26 ਅਗਸਤ 2019 - ਸੋਮਵਾਰ ਤੋਂ ਬਠਿੰਡਾ ਵਿਖੇ ਬਣੇ ਆਲ-ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) 'ਚ ਲਗਭਗ 50 ਐਮ.ਬੀ.ਐਸ.ਐਸ ਵਿਦਿਆਰਥੀਆਂ ਦੇ ਪਹਿਲੇ ਬੈਚ ਲਈ ਕਲਾਸਾਂ ਸ਼ੁਰੂ ਹੋਣਗੀਆਂ।
950 ਕਰੋੜ ਦਾ ਇਹ ਪ੍ਰਾਜੈਕਟ ਬਠਿੰਡਾ-ਡੱਬਵਾਲੀ ਸੜਕ 'ਤੇ ਸ਼ਹਿਰ ਦੇ ਬਾਹਰੀ ਹਿੱਸੇ 'ਤੇ 177 ਏਕੜ 'ਤੇ ਬਣ ਰਿਹਾ ਹੈ ਅਤੇ ਇਸ ਵਿਚ ਇਕ ਨਰਸਿੰਗ ਕਾਲਜ ਵੀ ਹੋਵੇਗਾ। ਐਚ.ਟੀ ਦੀ ਰਿਪੋਰਟ ਮੁਤਾਬਕ ਕਲਾਸਾਂ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (ਜੀ.ਜੀ.ਐੱਸ.ਐੱਮ.ਸੀ.) ਵਿਖੇ ਸੰਸਥਾ ਦੇ ਅਸਥਾਈ ਕੈਂਪਸ ਵਿਖੇ ਲਗਾਈਆਂ ਜਾਣਗੀਆਂ, ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀ.ਐਫ.ਯੂ.ਐੱਚ.ਐੱਸ.) ਅਧੀਨ ਇਕ ਸੰਸਥਾ ਹੈ।