ਚੰਡੀਗਡ਼੍ਹ, 22 ਅਗਸਤ, 2019: ਖਪਤਕਾਰਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ (ਮਗਸੀਪਾ) ਨੇ ਸੈਂਟਰ ਫਾਰ ਕੰਜਿੳੂਮਰ ਸਟੱਡੀਜ਼, ਇੰਡੀਅਨ ਇੰਸਟੀਚਿੳੂਟ ਆਫ ਪਬਲਿਕ ਐਡਮਨਿਸਟਰੇਸ਼ਨ (ਆਈਆਈਪੀ), ਨਵੀਂ ਦਿੱਲੀ ਨਾਲ ਮਿਲ ਕੇ ਖਪਤਕਾਰ ਸੁਰੱਖਿਆ ਅਤੇ ਖਪਤਕਾਰ ਭਲਾਈ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਲਗਾਈ। ਮਗਸੀਪਾ ਸੰਸਥਾਨ ਵਿਖੇ ਲਗਾਈ ਇਸ ਵਰਕਸ਼ਾਪ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਸਮੇਤ ਐੱਨਜੀਓਜ਼ ਦੇ 28 ਪ੍ਰਤੀਭਾਗੀਆਂ ਨੇ ਸ਼ਮੂਲੀਅਤ ਕੀਤੀ।
ਮਗਸੀਪਾ ਦੇ ਡਾਇਰੈਕਟਰ ਜਨਰਲ ਸ੍ਰੀ ਕਰਨ ਬੀਰ ਸਿੰਘ ਸਿੱਧੂ, ਆਈਏਐੱਸ ਅਤੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਦੀ ਡਾਇਰੈਕਟਰ ਸ੍ਰੀਮਤੀ ਜਸਪ੍ਰੀਤ ਤਲਵਾਰ, ਆਈਏਐੱਸ ਵੱਲੋਂ ਲਈ ਗਈ ਗਹਿਰੀ ਦਿਲਚਸਪੀ ਦੇ ਮੱਦੇਨਜ਼ਰ ਵਰਕਸ਼ਾਪ ਨੂੰ ਖਪਤਕਾਰ ਮਾਮਲੇ ਵਿਭਾਗ, ਭਾਰਤ ਸਰਕਾਰ ਨੇ ਸਪਾਂਸਰ ਕੀਤਾ ਸੀ।
ਵਰਕਸ਼ਾਪ ਦਾ ਮੁੱਖ ਮਕਸਦ ਪ੍ਰਤੀਭਾਗੀਆਂ ਨੂੰ ਖਪਤਕਾਰ ਸੁਰੱਖਿਆ ਕਾਨੂੰਨ ਦੇ ਪ੍ਰਾਵਧਾਨਾਂ ਅਤੇ ਹੋਰ ਕਾਨੂੰਨਾਂ ਸਬੰਧੀ ਜਾਗਰੂਕ ਕਰਨਾ, ਸੇਵਾਵਾਂ ਅਤੇ ਉਤਪਾਦਾਂ ਨਾਲ ਸਬੰਧਿਤ ਹੁਨਰ ਅਤੇ ਜਾਣਕਾਰੀ ਵਿੱਚ ਵਾਧਾ ਕਰਨਾ, ਸ਼ਿਕਾਇਤ ਨਿਵਾਰਣ ਦੀ ਪ੍ਰਕਿਰਿਆ ਨੂੰ ਸਮਝਣ ਅਤੇ ਸ਼ਿਕਾਇਤ ਦਰਜ ਕਰਾਉਣ ਵਿੱਚ ਮਦਦ ਕਰਨਾ ਅਤੇ ਖਪਤਕਾਰ ਸੁਰੱਖਿਆ ਕਾਨੂੰਨ ਦੇ ਪ੍ਰਾਵਧਾਨਾਂ ਮੁਤਾਬਿਕ ਖੇਤਰ ਵਿੱਚ ਆਪਣੇ ਕਾਰਜ ਕਰਨ ਲਈ ਸਮਰੱਥਾ ਦਾ ਨਿਰਮਾਣ ਕਰਨਾ ਸੀ।
ਸੈਂਟਰ ਫਾਰ ਸਟੱਡੀ ਆਫ ਲਾਅਜ਼ ਦੇ ਮੁਖੀ ਡਾ. ਵੀ.ਕੇ. ਬਾਂਸਲ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ। ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਤੋਂ ਪ੍ਰੋ. ਸੁਰੇਸ਼ ਮਿਸ਼ਰਾ ਅਤੇ ਡਾ. ਮਮਤਾ ਪਠਾਣੀਆ ਨੇ ਖਪਤਕਾਰ ਸੁਰੱਖਿਆ ਅਤੇ ਸਸ਼ਕਤੀਕਰਨ, ਖਪਤਕਾਰ ਸਿੱਖਿਆ ਅਤੇ ਜਾਗਰੂਕਤਾ, ਇਸ਼ਤਿਹਾਰਾਂ ਰਾਹੀਂ ਖਪਤਕਾਰਾਂ ਨੂੰ ਕੁਰਾਹੇ ਪਾਉਣਾ ਅਤੇ ਭੋਜਨ ਸੁਰੱਖਿਆ ਸਬੰਧੀ ਚਰਚਾ ਕੀਤੀ। ਸ੍ਰੀ ਪੰਕਜ ਚੰਦਗੋਟੀਆ ਨੇ ਬੈਂਕਿੰਗ ਅਤੇ ਖਪਤਕਾਰ, ਖਪਤਕਾਰ ਸੁਰੱਖਿਆ ਕਾਨੂੰਨ ਅਤੇ ਪੰਜਾਬ ਵਿੱਚ ਕਾਰਜ ਕਰ ਰਹੀਆਂ ਖਪਤਕਾਰ ਸ਼ਿਕਾਇਤ ਨਿਵਾਰਣ ਏਜੰਸੀਆਂ, ਕਾਨੂੰਨੀ ਮੈਟਰੋਲੌਜੀ ਅਤੇ ਖਪਤਕਾਰਾਂ ਬਾਰੇ ਵਿਚਾਰ ਚਰਚਾ ਕੀਤੀ। ਸ੍ਰੀ ਅਜੇ ਪਾਲ ਜੱਗਾ ਨੇ ਈ-ਕਾਮਰਸ ਅਤੇ ਸਾਈਬਰ ਸੁਰੱਖਿਆ ਬਾਰੇ ਆਪਣੇ ਵਿਚਾਰ ਪ੍ਰਗਟਾਏ।
ਪੰਜਾਬ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਪ੍ਰਧਾਨ ਅਤੇ ਜਸਟਿਸ (ਸੇਵਾ ਮੁਕਤ) ਪਰਮਜੀਤ ਸਿੰਘ ਧਾਲੀਵਾਲ ਨੇ ਸਮਾਪਤੀ ਸੰਬੋਧਨ ਕੀਤਾ। ਉਨ੍ਹਾਂ ਨੇ ਖਪਤਕਾਰ ਸੁਰੱਖਿਆ ਕਾਨੂੰਨ ਦੇ ਪ੍ਰਾਵਧਾਨਾਂ ਬਾਰੇ ਦੱਸਿਆ ਅਤੇ ਖੁਦ ਵੱਲੋਂ ਖਪਤਕਾਰ ਅਧਿਕਾਰਾਂ ਸਬੰਧੀ ਦਿੱਤੇ ਵਿਭਿੰਨ ਫੈਸਲਿਆਂ ਦਾ ਵਰਣਨ ਕੀਤਾ।
ਸ੍ਰੀਮਤੀ ਸ਼ਵੇਤਾ ਕੌਸ਼ਿਕ, ਸਲਾਹਕਾਰ, ਸੈਂਟਰ ਫਾਰ ਸਟੱਡੀ ਆਫ ਲਾਅਜ਼, ਮਗਸੀਪਾ ਨੇ ਜਿੱਥੇ ਸਾਰਿਆਂ ਦਾ ਸਵਾਗਤ ਕੀਤਾ, ਉੱਥੇ ਉਨ੍ਹਾਂ ਨੇ ਵਰਕਸ਼ਾਪ ਦੇ ਉਦੇਸ਼ਾਂ ਸਬੰਧੀ ਵੀ ਵਿਸਥਾਰ ਨਾਲ ਦੱਸਿਆ।