ਨਵੀਂ ਦਿੱਲੀ, 22 ਅਗਸਤ 2019 - ਆਈ.ਐਨ.ਐਕਸ. ਮੀਡੀਆ ਕੇਸ 'ਚ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ 30 ਘੰਟੇ ਬਾਅਦ ਕਾਂਗਰਸ ਨੇਤਾ ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਸੀ.ਬੀ.ਆਈ. ਨੇ ਬੁੱਧਵਾਰ ਦੀ ਰਾਤ ਸਾਢੇ 10 ਵਜੇ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੂੰ ਸਾਰੀ ਰਾਤ ਸੀ.ਬੀ.ਆਈ. ਦਫਤਰ 'ਚ ਰੱਖਿਆ ਗਿਆ। ਚਿਦੰਬਰਮ ਨੂੰ ਅੱਜ ਸੀ.ਬੀ.ਆਈ.ਕੋਰਟ 'ਚ ਪੇਸ਼ ਕੀਤਾ ਜਾਏਗਾ।
ਗ੍ਰਿਫਤਾਰੀ ਤੋਂ ਪਹਿਲਾਂ ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਨ੍ਹਾਂ ਇਸ ਮਾਮਲੇ 'ਚ ਉਨ੍ਹਾਂ ਦੇ ਖਿਲਾਫ ਕੋਈ ਦੋਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਤੇ ਈਡੀ ਨੇ ਉਨ੍ਹਾਂ ਖਿਲਾਫ ਕੋਈ ਚਾਰਜਸ਼ੀਟ ਵੀ ਦਾਖਲ ਨਹੀਂ ਕੀਤੀ।