ਗੁਰਨਾਮ ਸਿੱਧੂ
ਫਿਰੋਜ਼ਪੁਰ, 21 ਅਗਸਤ 2019 - ਪੰਜਾਬ ਅੰਦਰ ਆਏ ਪਾਣੀ ਦੇ ਖਤਰੇ ਨੂੰ ਭਾਂਪਦਿਆਂ ਹੋਇਆਂ ਰੇਲਵੇ ਵਿਭਾਗ ਵੱਲੋਂ ਪਿਛਲੇ ਦਿਨੀਂ ਬੰਦ ਕੀਤੀ ਰੇਲ ਸੇਵਾ ਯਾਤਰੀਆਂ ਦੀ ਸਹੂਲਤ ਲਈ ਬਹਾਲ ਕਰ ਦਿੱਤੀ ਹੈ।
ਰੇਲਵੇ ਅਧਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਰੋਜਪੁਰ - ਜਲੰਧਰ ਰਸਤੇ ਉੱਤੇ ਰੇਲਵੇ ਵਿਭਾਗ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਂ ਆਉਣ - ਜਾਣ ਵਾਲੀਆਂ ਰੇਲਾਂ ਨੂੰ ਠੱਪ ਕਰ ਦਿੱਤਾ ਸੀ। ਕਿਉਂਕਿ ਪਾਣੀ ਦਾ ਪੱਧਰ ਗਿਦੜ ਪਿੰਡੀ ਦੇ ਪੁੱਲ ਉੱਤੇ ਬਣੇ ਰੇਲਵੇ ਟ੍ਰੈਕ ਨੂੰ ਛੂਹਣ ਲੱਗਾ ਸੀl ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਵਿਭਾਗ ਨੇ ਯਾਤਰੀਆਂ ਦੀ ਸਹੂਲਤ ਲਈ ਕੁੱਝ ਸਥਾਨਾਂ ਉੱਤੇ ਰੇਲ ਸੇਵਾ ਸ਼ੁਰੂ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈl ਰੇਲਵੇ ਵਿਭਾਗ ਅਨੁਸਾਰ ਸਟੇਸ਼ਨ ਫ਼ਿਰੋਜ਼ਪੁਰ - ਮੱਖੂ - ਫ਼ਿਰੋਜ਼ਪੁਰ ਦੇ ਵਿੱਚ ਟਰੇਨ ਨੰਬਰ 74936 ਫ਼ਿਰੋਜ਼ਪੁਰ ਵਲੋਂ ਮੱਖੂ , 04643 ਮੱਖੂ ਵਲੋਂ ਫ਼ਿਰੋਜ਼ਪੁਰ, 74938 ਫ਼ਿਰੋਜ਼ਪੁਰ ਵਲੋਂ ਮੱਖੂ ਅਤੇ 74937 ਮੱਖੂ ਵਲੋਂ ਫ਼ਿਰੋਜ਼ਪੁਰ ਨੂੰ ਚਲਾਇਆ ਗਿਆ ਹੈ। ਸਟੇਸ਼ਨ ਜਲੰਧਰ ਸ਼ਹਿਰ ਵਲੋਂ ਲੋਹੀਆਂ ਖਾਸ ਲਈ ਗੱਡੀ ਨੰਬਰ 74933 ਜਲੰਧਰ ਸ਼ਹਿਰ ਵਲੋਂ ਲੋਹੀਆਂ ਖਾਸ, 04644 ਲੋਹੀਆਂ ਖਾਸ ਵਲੋਂ ਜਲੰਧਰ ਸ਼ਹਿਰ, 74937 ਜਲੰਧਰ ਸ਼ਹਿਰ ਵਲੋਂ ਲੋਹੀਆਂ ਖਾਸ, 74940 ਲੋਹੀਆਂ ਖਾਸ ਵਲੋਂ ਜਲੰਧਰ ਸ਼ਹਿਰ ਲਈ ਰੇਲ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈl