ਲੰਡਨ, 21 ਅਗਸਤ 2019 - ਆਸਟ੍ਰੀਆ ਏਅਰਪੋਰਟ 'ਤੇ ਖਾਸਲਾ ਏਡ ਦੇ ਸੰਸਥਾਪਕ ਰਵੀ ਸਿੰਘ ਦੀ ਪੱਗ ਨੂੰ ਲੈ ਕੇ ਨਸਲੀ ਟਿੱਪਣੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਵਿਆਨਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਵੀ ਸਿੰਘ ਨੂੰ ਉਸ ਵੇਲੇ ਸਟਾਫ ਨਾਲ ਜੂਝਣਾ ਪਿਆ ਜਦੋਂ ਉਹ ਇਰਾਕ ਵਿਚ ਆਈ.ਐਸ.ਆਈ.ਐਸ ਦੁਆਰਾ ਗੁਲਾਮ ਹੋਈਆਂ ਯਜ਼ੀਦੀ ਔਰਤਾਂ ਦੀ ਮਦਦ ਕਰਨ ਤੋਂ ਬਾਅਦ ਯੂਕੇ ਵਾਪਸ ਪਰਤ ਰਿਹਾ ਸੀ।
ਰਵੀ ਸਿੰਘ ਏਅਰਪੋਰਟ 'ਤੇ ਉਡਾਣ ਬਦਲ ਰਿਹਾ ਸੀ ਜਦੋਂ ਸੁਰੱਖਿਆ ਅਮਲੇ ਨੇ ਉਸਦੀ ਪੱਗ ਦੀ ਤਲਾਸ਼ੀ ਲਈ। ਰਵੀ ਸਿੰਘ ਮੈਟਲ ਡਿਟੈਕਟਰ 'ਚੋਂ ਲੰਘਿਆ, ਪਰ ਸੁਰੱਖਿਆ ਅਮਲੇ ਦੀ ਇੱਕ ਲੇਡੀ ਮੈਂਬਰ ਨੇ ਰਵੀ ਸਿੰਘ ਨੂੰ ਆਪਣੇ ਹੈਂਡਹੋਲਡ ਉਪਕਰਣ ਨਾਲ ਦੁਬਾਰਾ ਤੋਂ ਸਕੈਨ ਦੇਣ 'ਤੇ ਜ਼ੋਰ ਦਿੱਤਾ। ਜਦੋਂ ਰਵੀ ਸਿੰਘ ਨੇ ਸਕਿਉਰਿਟੀ ਨੂੰ ਪੁੱਛਿਆ ਕਿ ਕੀ ਕੋਈ ਸਮੱਸਿਆ ਹੈ ? ਤਾਂ ਇਕ ਸੁਰੱਖਿਆ ਕਰਮਚਾਰੀ ਨੇ ਕਿਹਾ, "ਹਾਂ, ਸਾਨੂੰ ਵਿਸਫੋਟਕ ਮਿਲੇ ਸਨ"।
ਮਜ਼ਾਕ ਤੋਂ ਦੁਖੀ ਮਹਿਸੂਸ ਕਰਨ ਦੇ ਬਾਵਜੂਦ, ਰਵੀ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਸਜ਼ਾ ਨਾਲੋਂ ਜ਼ਿਆਦਾ ਵਧੀਆ ਹੈ।
ਰਵੀ ਸਿੰਘ ਤਿੰਨ ਹਫਤਿਆਂ ਵਿੱਚ ਇਰਾਕ ਦੀ ਆਪਣੀ ਦੂਸਰੀ ਫੇਰੀ 'ਤੇ ਆਏ ਸਨ। ਜਿਥੇ ਉਨ੍ਹਾਂ ਨੇ ਆਈ.ਐਸ.ਆਈ.ਐਸ ਦੁਆਰਾ ਫੜ੍ਹੀਆਂ ਗਈ ਯਜੀਦੀ ਔਰਤਾਂ ਦੀ ਸਹਾਇਤਾ ਕੀਤੀ।