ਇੰਟਰਵਿਉ ਪ੍ਰਕਿਿਰਆ ਨੂੰ ਸਰਲਤਾ ਨਾਲ ਕਿਵੇਂ ਕੀਤਾ ਜਾਵੇ ਪਾਸ ?
ਐਸਏਐਸ ਨਗਰ: ਜਿਵੇਂ ਕਿ ਸੰਨ 2017 ਦੇ ਅੱਧ ਤੋਂ ਗ੍ਰੈਜੂਏਟਾਂ ਵਿਚ ਬੇਰੁਜ਼ਗਾਰੀ ਦੀ ਦਰ ਲਗਾਤਾਰ ਵੱਧ ਰਹੀ ਹੈ। ਅਜਿਹੇ ਵਿੱਚ ਸੈਂਅਰ ਫਾਰ ਮੋਨੀਟਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਵੱਲੋਂ ਕੀਤੇ ਗਏ ਇੱਕ ਨਵੇਂ ਵਿਸ਼ਲੇਸ਼ਲ ਅਨੁਸਾਰ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਆਪਣੇ ਵਿਿਦਆਰਥੀਆਂ ਨੂੰ ਨੌਕਰੀਆਂ ਲਈ ਤਿਆਰ ਕਰਨ ਸੰਬੰਧੀ ਇੱਕ ਵਿਧੀਬੱਧ ਤਰੀਕੇ ਨਾਲ ਅੱਗੇ ਆਉਣ ਦੀ ਲੋੜ ਹੈ। ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਦੇ ਕੰਪਿਊਟਰ ਸਾਇੰਸ ਇੰਜੀਨਿਅਰਿੰਗ ਦੇ ਵਿਿਦਆਰਥੀ ਸੁਯਸ਼ ਸੋਰਭ ਸਿੰਘ (22) ਨੇ ਹਾਲ ਹੀ ਵਿੱਚ ਵਿਸ਼ਵ ਦੀ ਸੱਤਵੀਂ ਸਭ ਤੋਂ ਔਖੀ ਇੰਟਰਵਿਉ ਪ੍ਰਕਿਿਰਆ ਨੂੰ ਪਾਸ ਕਰ ਕੇ ਅਦਾਰੇ ਦਾ ਨਾਂ ਰੌਸ਼ਨ ਕੀਤਾ ਹੈ।ਸੁਯਸ਼ ਨੇ ਆਪਣੀ ਸਫਲਤਾ ਅਤੇ ਇੰਟਰਵਿਉ ਨੂੰ ਪਾਸ ਕਰਨ ਦੇ ਕਈ ਲਾਭਕਾਰੀ ਨੁਕਤੇ ਆਪਣੇ ਸਹਿਪਾਠੀਆਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਉਸ ਨੂੰ ਆਪਣੀ ਸਫਲਤਾ ਹਾਸਲ ਕਰਨ ਲਈ ਇੱਕ ਔਖੀ ਇੰਟਰਵਿਉ ਪ੍ਰਕਿਿਰਆ ਵਿੱਚੋਂ ਲੰਘਣਾ ਪਿਆ ਜਿਸ ਵਿੱਚ ਚਾਰ ਨਿਜੀ ਇੰਟਰਵਿਉ ਰਾਊਂਡ, ਇੱਕ ਐਪਟੀਚਿਊਡ ਅਤੇ ਇੱਕ ਕੇਸ ਸਟੱਡੀ ਟੈਸਟ ਸ਼ਾਮਲ ਸੀ। ਅੰਤਰਰਾਸ਼ਟਰੀ ਸਰਟੀਫਾਇਡ ਲਾਈਫ ਕੋਚ ਵਜੋਂ ਕੰਮ ਕਰ ਰਹੇ ਸੁਯਸ਼ ਨੇ ਕਿਹਾ ਕਿ ਇਸ ਇੰਟਰਵਿਉ ਪ੍ਰਕਿਿਰਆ ਨੂੰ ਵਿਸ਼ਵ ਦੀ 12ਵੀਂ ਸਭ ਤੋਂ ਲੋੜੀਂਦੀ ਕੰਪਨੀ ਜ਼ੈਡਐਸ ਐਸੋਸੀਏਟ ਵੱਲੋਂ ਆਯੋਜਿਤ ਕੀਤਾ ਗਿਆ ਸੀ।
ਔਖੇ ਇੰਟਰਵਿਉ ਪ੍ਰਕਿਿਰਆ ਨੂੰ ਆਸਾਨੀ ਨਾਲ ਪਾਰ ਲੰਘਾਉਣ ਜਾਂ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਵਿਸ਼ਲੇਸ਼ਣ ਦੇ ਹੁਨਰ ਅਤੇ ਕਾਰੋਬਾਰੀ ਸੂਝਬੂਝ ਨੂੰ ਵਧਾਉਣ ਦੀ ਲੋੜ ਹੈ।ਇੰਟਰਵਿਉ ਦੀ ਤਿਆਰੀ ਲਈ ਸ਼ਾਰਟ ਟਰਮ (ਥੋੜੇ ਸਮੇਂ ਦੀ) ਅਤੇ ਲੌਂਗ ਟਰਮ (ਲੰਮੇ ਸਮੇਂ) ਦੀ ਤਿਆਰੀ ਦੀ ਜ਼ਰੂਰਤ ਹੁੰਦੀ ਹੈ। ਸ਼ਾਰਟ ਟਰਮ ਪ੍ਰਕਿਿਰਆ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਕੰਪਨੀ ਦੀਆਂ ਕਦਰਾਂ ਕੀਮਤਾਂ ਨੂੰ ਜਾਨਣਾ ਪਵੇਗਾ ਅਤੇ ਉਨ੍ਹਾਂ ਦਾ ਆਪਣੀ ਕਾਬਲੀਅਤ ਅਨੁਸਾਰ ਮੁਲਾਂਕਣ ਕਰਨਾ ਹੋਵੇਗਾ (ਮੈਪਿੰਗ ਕਰਨੀ ਹੋਵੇਗੀ)। ਇਸ ਦੇ ਨਾਲ ਹੀ ਆਪਣੇ ਆਪ ਨੂੰ ਇੱਕ ਭਵਿੱਖ ਵਿਚਲੇ ਚੰਗੇ ਮੁਲਾਜ਼ਮ ਬਣਨ ਵਾਲੇ ਸਾਰੇ ਗੁਣ ਹੋਣ ਦਾ ਅਹਿਸਾਸ ਕਰਾਉਣਾ ਪਵੇਗਾ। ਇਸ ਤੋਂ ਇਲਾਵਾ ਇੰਟਰਵਿਊ ਦੌਰਾਨ ਉਨ੍ਹਾਂ ਸਵਾਲਾਂ ਨੂੰ ਪੁੱਛਣ ਦੀ ਪਹਿਲ ਆਪ ਹੀ ਕਰ ਲਈ ਜਾਵੇ ਜੋ ਤੁਹਾਨੂੰ ਲਗਦਾ ਹੈ ਕਿ ਇਨ੍ਹਾਂ ਬਾਰੇ ਚਰਚਾ ਕਰਨ ਦੀ ਜ਼ਰੂਰਤ ਹੈ ਜਾਂ ਇੰਟਰਵਿਊ ਲੈਣ ਵਾਲੇ ਨੂੰ ਇਹ ਪ੍ਰਸ਼ਨ ਪੁੱਛਣਾ ਚਾਹੀਦਾ ਸੀ। ਦੂਜੇ ਪਾਸੇ ਲੌਂਗ ਟਰਮ (ਲੰਬੀ ਮਿਆਦ ਦੀ) ਪ੍ਰਕਿਿਰਆ ਵਿੱਚ ਨੌਕਰੀ ਬਾਜ਼ਾਰ ਵਿੱਚ ਪ੍ਰਚਲਿਤ ਨਵੇਂ ਹੁਨਰ ਸਿਖਣਾ ਸ਼ਾਮਲ ਹੈ।ਇਹ ਨਵੇਂ ਹੁਨਰ ਇੱਕ ਵਧੀਆ ਅਤੇ ਅਹਿਮ ਕਰੀਅਰ ਬਣਾਉਣ ਦੀ ਕੁੰਜੀ ਹੈ।ਵਾਰਾਨਸੀ, ਯੂਪੀ ਦੇ ਵਿਿਦਆਰਥੀ ਸੁਯਸ਼ ਨੇ ਕਿਹਾ ਕਿ ਇਨ੍ਹਾਂ ਸਾਰੇ ਅਕਾਦਮਿਕ ਹੁਨਰਾਂ ਵਿੱਚੋਂ ਅਹਿਮ ਹੁਨਰ ਆਪਣੇ ਆਪ ਵਿੱਚ ਭਰੋਸਾ ਅਤੇ ਪ੍ਰਮਾਣਿਕਤਾ ਹੈ। ਇਹ ਹੁਨਰ ਤੁਹਾਨੂੰ ਦੁਨੀਆ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਅਤੇ ਹੱਲ ਕੱਢਣ ਵੱਲ ਜ਼ੋਰ ਪਾਵੇਗਾ।