ਗੁਰਨਾਮ ਸਿੱਧੂ
ਫ਼ਿਰੋਜ਼ਪੁਰ 19 ਅਗਸਤ, 2019 - ਪਹਾੜੀ ਇਲਾਕਿਆਂ ਵਿਚ ਲਗਾਤਾਰ ਬਾਰਿਸ਼ ਹੋਣ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਗਿੱਦੜ ਵਿੰਡੀ ਵਾਲੇ ਦਰਿਆਈ ਪੁਲ 'ਤੇ ਪਾਣੀ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਚੁੱਕਾ ਹੈ । ਪਾਣੀ ਦਰਿਆ ਦੇ ਪੁਲ ਨੂੰ ਛੂਹਣ ਵਾਲੇ ਹਾਲਾਤਾਂ ਨੂੰ ਦੇਖਦਿਆਂ ਰੇਲਵੇ ਵਿਭਾਗ ਵੱਲੋਂ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਰੇਲ ਮਾਰਗ ਤੋਂ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਹਨ ਤਾਂ ਜੋ ਕੋਈ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ।
ਵਿਭਾਗ ਵੱਲੋ ਜਾਰੀ ਨੋਟ ਅਨੁਸਾਰ ਫਿਰੋਜ਼ਪੁਰ - ਜਲੰਧਰ ਜਾਣ ਵਾਲੀਆਂ ਵੱਖ ਵੱਖ ਅੱਠ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ, ਜਿਹਨਾਂ ਵਿੱਚੋਂ ਦੋ ਰੇਲਾਂ ਜੰਮੂ ਤਵੀ ਨੰਬਰ 19226 ਅਤੇ ਭਾਵ ਨਗਰ ਊਧਮਪੁਰ ਨੰਬਰ 19107 ਦਾ ਰੂਟ ਬਦਲ ਕੇ ਫਿਰੋਜ਼ਪੁਰ - ਜਲੰਧਰ ਵਾਇਆ ਲੁਧਿਆਣਾ ਚੱਲਣਗੀਆਂ।