ਪਟਿਆਲਾ, 11 ਅਗਸਤ 2019 - ਪੰਜਾਬੀ ਸਾਹਿਤ ਸਭਾ (ਰਜਿ·) ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਵਿਭਾਗ ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਮਿਤੀ 11 ਅਗਸਤ 2019 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ· ਦਰਨ ਸਿੰਘ ਆਟ' ਅਤੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਹਰਸਿਮਰਨ ਕ੍ਰਚਰਵਸਰ (ਚੰਡੀਗੜ੍ਹ) ਦੀਆਂ ਪੁਸਤਕਾਂ 'ਗੁਰੂ ਸਾਹਿਬਾਨ ਤੇ ਰਬਾਬੀ' ਅਤੇ 'ਚੜ੍ਹਿਆ ਸੋਧਣ ਧਰਤਿ ਲੋਕਾਈ' ਨੂੰ ਲੋਕ ਅਰਪਣ ਕੀਤਾ ਜਾਵੇਗਾ। ਇਸ ਸਮਾਗਮ ਵਿਚ ਤ੍ਰਚਰਵਸਰ ਤੇ ਸ੍ਰੀਮਤੀ ਚਰਨਜੀਤ ਕ੍ਰਚਰਵਸਰ (ਚੰਡੀਗੜ੍ਹ), ਡਾ· ਹਰਜਿੰਦਰਪਾਲ ਸਿੰਘ ਵਾਲੀਆ, ਡਾ· ਗੁਰਨਾਇਬ ਸਿੰਘ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਗੀਤਕਾਰ ਗਿੱਲ ਨੱਥੋਹੇੜੀ ਵਾਲਾ ਅਤੇ ਪਰਮਜੀਤ ਸਲਾਰੀਆ ਤ੍ਰਚਰਵਸਰ ਸ਼ਾਮਿਲ ਹੋਣਗੇ। ਜਦੋਂ ਕਿ ਡਾ· ਹਰਜੀਤ ਸਿੰਘ ਸੱਧਰ ਅਤੇ ਹੋਰ ਵਿਦਵਾਨ ਇਸ ਪੁਸਤਕ ਬਾਰੇ ਚਰਚਾ ਕਰਨਗੇ। ਇਸ ਦੌਰਾਨ ਵੱਖ-ਵੱਖ ਲੇਖਕ ਵੀ ਆਪਣੀਆਂ ਰਚਨਾਵਾਂ ਸੁਣਾਉਣਗੇ।