ਜੀ ਐਸ ਪੰਨੂ
ਪਟਿਆਲਾ 5 ਅਗਸਤ 2019 - ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਖੇੜੀ ਗੰਡਿਆ ਦੇ ਲਾਪਤਾ ਹੋਏ ਬੱਚਿਆਂ ਦੇ ਮਾਮਲੇ ਵਿਚ ਬੱਚਿਆਂ ਦੇ ਮਾਪਿਆਂ ਨੇ ਅਦਾਲਤ ਵਿਚ ਮੰਨ ਲਿਆ ਹੈ ਕਿ ਨਹਿਰ ਵਿਚੋਂ ਬਰਾਮਦ ਹੋਈਆਂ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਹੈ ਤੇ ਦੋਵੇਂ ਉਨ੍ਹਾਂ ਦੇ ਹੀ ਬੱਚੇ ਹਨ।
ਉਹ ਡੀ.ਐਨ.ਏ. ਟੈਸਟ ਕਰਵਾਉਣ ਲਈ ਵੀ ਤਿਆਰ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਨੇ 27 ਜੁਲਾਈ ਨੂੰ ਨਹਿਰ ਵਿਚੋਂ ਬਰਾਮਦ ਹੋਈ ਲਾਸ਼ ਨੂੰ ਵੀ ਆਪਣੇ ਛੋਟੇ ਬੱਚੇ ਵਜੋਂ ਪਛਾਣ ਲਿਆ ਹੈ।ਇਥੇ ਦੱਸ ਦੇਈਏ ਕਿ ਪਟਿਆਲਾ ਪੁਲਿਸ ਨੇ ਅੱੱਡੀ ਚੋੋੋੋਟੀ ਦਾਾ ਜੋਰ ਲਗਾਇਆ ਪਿਆ ਸੀ। ਡੀ ਜੀ ਪੀ ਤੋ ਲੈਕੇ ਹੇਠਲੇ ਪੱਥਰ ਤੱੱਕ ਪੁਲਿਸ ਬੱਚਿਆਂ ਦੀ ਭਾਲ ਵਿੱਚ ਲਗੀ ਹੋਈ ਸੀ ਪਬਲਿਕ ਵੀ ਇਸ ਤਰ੍ਹਾਂ ਦੀ ਗੁੰਮਸ਼ੁਦਗੀ ਤੋਂ ਚਿੰਤਾ ਵਿੱਚ ਸੀ ਤੇ ਲੋਕ ਬੱੱਚੇ ਚੁੁੱਕਣ ਵਾਲੀਆਂ ਅਫਵਾਹਾਂ ਤੋੋਂ ਪਰੇਸ਼ਾਨ ਸਨ।