ਮਾਨਸਾ, 19 ਜੁਲਾਈ 2019 - ਪਿੰਡ ਮਲਕਪੁਰ ਖਿਆਲਾਂ ਵਿਚ ਮਾਨਸਾ ਦੇ ਮਰੇ ਪੁਸ਼ੂ ਸੁੱਟਣ ਦਾ ਮਾਮਲਾ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਪੂਰੇ ਪਿੰਡ ਵਾਸੀਆਂ ਨੇ ਪਸ਼ੂ ਸੁੱਟਣ ਵਾਲੀ ਜਗ੍ਹਾ ਦੇ ਰਸਤੇ ਉੱਪਰ ਪਿਛਲੇ 7 ਦਿਨਾਂ ਤੋਂ ਲਗਾਏ ਧਰਨੇ ਉਪਰੋਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੀ ਅਗਵਾਈ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆ ਤੇ ਸਵਾਰ ਹੋ ਕੇ ਮਾਨਸਾ ਸਹਿਰ ਵਿਚ ਭਾਰੀ ਰੋਸ ਮਾਰਚ ਕੀਤਾ ਅਤੇ ਡੀ ਸੀ ਮਾਨਸਾ ਦਫਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ। ਸੈਂਕੜੇ ਲੋਕਾਂ ਵੱਲੋਂ ਔਰਤਾ ਸਮੇਤ ਇੱਥੇ ਦਿੱਤੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਮਾਨਸਾ ਵਿਖੇ ਪਹਿਲਾਂ ਹੀ ਮਰੇ ਪਸ਼ੂਆ ਨੂੰ ਸੁੱਟਣ ਲਈ ਹੱਡਾਰੋੜੀ ਦੀ ਜਗ੍ਹਾ ਮੌਜੂਦ ਹੈ।
ਪ੍ਰੰਤੂ ਸਿਆਸੀ ਰਸੂਖ ਕਾਰਨ ਮਾਨਸਾ ਦੇ ਪਸ਼ੂ ਪਿੰਡ ਮਲਕਪੁਰ ਖਿਆਲਾਂ ਦੀ ਜਗ੍ਹਾ ਵਿੱਚ ਇੱਕ ਨਿੱਜੀ ਜਮੀਨ ਵਿੱਚ ਨਵੀਂ ਹੱਡਾਰੋੜੀ ਸਥਾਪਤ ਕੀਤੀ ਜਾ ਰਹੀ ਹੈ। ਜਿਸ ਨੂੰ ਪਿੰਡ ਵਾਸੀ ਬਰਸਾਦਤ ਨਹੀਂ ਕਰਨਗੇ ਧਰਨੇ ਸਮੇ ਆਗੂਆਂ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਪੂਰੀ ਹਮਾਇਤ ਕੀਤੀ ਜਾਵੇਗੀ ਤੇ ਜੇ ਪ੍ਰਸ਼ਾਸਨ ਵੱਲੋਂ ਜਬਰਦਸਤੀ ਪਿੰਡ ਮਲਕਪੁਰ ਵਿਚ ਹੱਡਾਰੋੜੀ ਸਥਾਪਤ ਕਰਾਉਣੀ ਚਾਹੀ ਤਾਂ ਜ਼ੋਰਦਾਰ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਜਿਲ੍ਹਾ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਮਸਲੇ ਦਾ ਪੱਕਾ ਹੱਲ ਕਰੇ ਨਹੀਂ। ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਨ੍ਹਾਂ ਚਿਰ ਪੱਕਾ ਮੋਰਚਾ ਚੱਲਦਾ ਰਹੇਗਾ ਜਿਨ੍ਹਾਂ ਸਮਾਂ ਇਸ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ।
ਧਰਨੇ ਨੂੰ ਸੰਘਰਸ਼ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ, ਬਲਵੀਰ ਸਿੰਘ ਝੰਡਾ, ਗੁਰਵਿੰਦਰ ਸਿੰਘ ਵੈਦ, ਮਲਕੀਤ ਸਿੰਘ, ਲਾਲੀ ਸਿੰਘ ਭੁੱਲਰ, ਹੈਪੀ ਸਿੰਘ, ਹਰਭਜਨ ਸਿੰਘ, ਪੱਪੀ ਸਿੰਘ ਅਤੇ ਡਕੌਦਾਂ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸਨਗੜ, ਮਹਿੰਦਰ ਸਿੰਘ ਭੈਣੀ ਬਾਘਾ, ਇਕਬਾਲ ਸਿੰਘ ਮਾਨਸਾ, ਦੇਵੀ ਰਾਮ ਰਾਮਫਲ ਬਹਾਦਰ ਪੁਰਾ, ਤਰਸੇਮ ਸਿੰਘ ਚੱਕ ਅਲੀਸੇਰ, ਸੱਤਪਾਲ ਸਿੰਘ ਵਰੇ, ਮਾਨਸਾ ਬਲਾਕ ਦੇ ਪ੍ਰਧਾਨ ਬਲਵਿੰਦਰ ਸਰਮਾ ਖਿਆਲਾਂ, ਹਰਦੇਵ ਰਾਠੀ, ਮੱਖਣ ਭੈਣੀ ਬਾਘਾ, ਰਾਜ ਅਕਲੀਆਂ, ਕੇਵਲ, ਮਾਖਾ, ਮਨਜੀਤ ਉਲੱਕ ਪੰਜਾਬ ਕਿਸਾਨ ਯੂਨੀਅਨ ਦੇ ਹਮਾਇਤ ਤੇ ਪਹੁੰਚੇ ਗੋਰਾ ਸਿੰਘ ਭੈਣੀ ਬਾਘਾ ਸਰਪੰਚ ਰਣਜੀਤ ਸਿੰਘ ਤਾਮਕੋਟ ਕੈਂਚੀਆਂ ਸਰਪੰਚ ਪਚਾਇਤ ਵਿਕੀ ਮਾਨਸਾਹੀਆ ਰੁਬਲ ਮਾਨਸਾਹੀਆ ਆਦਿ ਕਿਸਾਨਾਂ ਨੇ ਸੰਬੋਧਨ ਕੀਤਾ।