ਸੜਕਾਂ ‘ਤੇ ਖੜ੍ਹੀਆਂ ਰੇਹੜੀਆਂ ਤੇ ਵਾਹਨ ਦੇ ਰਹੇ ਸੜਕੀ ਹਾਦਸ਼ਿਆਂ ਨੂੰ ਬੜ੍ਹਾਵਾ
ਭਿੱਖੀਵਿੰਡ, 19 ਜੁਲਾਈ 2019 (ਜਗਮੀਤ ਸਿੰਘ ) - ਅੱਜ ਸਵੇਰੇ ਭਿੱਖੀਵਿੰਡ ਚੌਕ ਨੇੜੇ ਰੇਤ ਵਾਲੇ ਟਿੱਪਰ ਨੇ ਇਕ ਬਜੁਰਗ ਔਰਤ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਨਾਲ ਔਰਤ ਦੀਆਂ ਦੋਵੇਂ ਲੱਤਾਂ ਚਕਨਾਚੂਰ ਹੋ ਗਈਆਂ। ਮੌਕੇ ‘ਤੇ ਪਹੁੰਚੇ 108 ਐਬੂਲੈਂਸ ਦੇ ਮੁਲਾਜ਼ਮ
ਗੁਰਵਿੰਦਰ ਸਿੰਘ ਤੇ ਸਾਥੀ ਡਰਾਵੀਵਰ ਵੱਲੋਂ ਬਜੁਰਗ ਔਰਤ ਨੂੰ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਤੁਰੰਤ ਪਹੁੰਚਾਇਆ, ਪਰ ਬਜ਼ੁਰਗ ਔਰਤ ਜ਼ਿਆਦਾ ਗੰਭੀਰ ਜ਼ਖਮੀ ਹੋਣ ਕਾਰਨ ਜਲਦੀ ਹੀ ਦਮ ਤੋੜ ਗਈ। ਮ੍ਰਿਤਕ ਦੀ ਪਹਿਚਾਣ ਕਰਤਾਰ ਕੌਰ ਪਤਨੀ ਪਿਆਰਾ ਸਿੰਘ ਵਾਸੀ ਪਿੰਡ ਫਰੰਦੀਪੁਰ ਵਜੋਂ ਹੋਈ। ਮ੍ਰਿਤਕ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਕੁਲਵਿੰਦਰ ਕੌਰ ਨੂੰ ਮਿਲਣ ਲਈ ਮਾਤਾ ਕਰਤਾਰ ਕੌਰ ਪਿੰਡ ਰਾਜੋਕੇ ਜਾ ਰਹੀ ਸੀ, ਜਦੋਂ ਭਿੱਖੀਵਿੰਡ ਚੌਕ ਨੇੜਿਉ ਰੇਹੜੀ ਤੋਂ ਫਲ-ਫਰੂਟ ਖ੍ਰੀਦਣ ਲੱਗੀ ਤਾਂ ਉਸ ਸਮੇਂ ਰੇਤਾ ਵਾਲਾ ਟਿੱਪਰ ਪੀ.ਬੀ 02 ਏ.ਯੂ 9975, ਜਿਸ ਨੂੰ ਨਿਰਮਲ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਜੋਧ ਸਿੰਘ ਵਾਲਾ ਚਲਾ ਰਿਹਾ ਸੀ, ਤਾਂ ਟਿੱਪਰ ਦੀ ਸਾਈਡ ਵੱਜਣ ਨਾਲ ਮਾਤਾ ਡਿੱਗ ਪਈ ਤਾਂ ਉਸਦੀਆਂ ਦੋਵਾਂ ਲੱਤਾਂ ਤੋਂ ਟਿੱਪਰ ਲੰਘ ਗਿਆ। ਜਿਸ ਨੂੰ 108 ਐਬੂਲੈਂਸ ਤੇ ਪੁਲਿਸ ਅਧਿਕਾਰੀਆਂ ਵੱਲੋਂ ਹਸਪਤਾਲ ਲਿਜਾਇਆ ਗਿਆ, ਪਰ ਗੰਭੀਰ ਜਖਮੀ ਹੋਣ ਕਾਰਨ ਮੌਤ ਹੋ ਗਈ। ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਆਈ ਪੰਨਾ ਲਾਲ ਨੇ ਕਿਹਾ ਕਿ ਮ੍ਰਿਤਕ ਕਰਤਾਰ ਕੌਰ ਦੇ ਵਾਰਸ ਕੋਈ ਕਾਰਵਾਈ ਨਹੀ ਚਾਹੁੰਦੇ, ਜਿਸ ਦੀ ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ ਹੈ। ਦੱਸਣਯੋਗ ਹੈ ਕਿ ਭਿੱਖੀਵਿੰਡ ਦੀਆਂ
ਚੋਹਾਂ ਸੜਕਾਂ ‘ਤੇ ਲੱਗੀਆਂ ਰੇਹੜੀਆਂ ਤੇ ਖੜ੍ਹੇ ਵਾਹਨਾਂ ਦੇ ਕਾਰਨ ਐਸੇ ਹਾਦਸ਼ੇ ਵਾਪਰ ਨਾਲ ਕਈ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪੈ ਰਿਹਾ ਹੈ, ਪਰ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਤੇ ਪੁਲਿਸ ਪ੍ਰਸ਼ਾਸ਼ਨ ਕੋਈ ਵੀ ਸਖਤ ਕਾਰਵਾਈ ਕਰਨ ਨੂੰ ਤਿਆਰ ਨਹੀ
ਹੈ।