ਫਾਈਲ ਫੋਟੋ
ਨਵੀਂ ਦਿੱਲੀ, 19 ਜੁਲਾਈ 2019 - ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਵੀਰਵਾਰ ਨੂੰ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਨੋਟਿਸ ਭੇਜਿਆ ਹੈ, ਕਿਉਂਕਿ ਸਿਰਸਾ ਵੱਲੋਂ ਰਾਵ ਨਿਵਾਸ ਸਬੰਧੀ ਟਵੀਟ ਸ਼ੇਅਰ ਕੀਤਾ ਗਿਆ ਸੀ।
ਗੋਇਲ ਨੇ ਸਿਰਸਾ ਤੋਂ ਸੱਤ ਦਿਨਾਂ ਦੇ ਅੰਦਰ ਲਿਖਤੀ ਮੁਆਫ਼ੀ ਮੰਗੀ ਹੈ। ਜੇਕਰ ਸਿਰਸਾ ਮਾਫੀ ਨਹੀਂ ਮੰਗਦੇ ਤਾਂ ਉਹ ਕਾਨੂੰਨੀ ਪ੍ਰਕਿਰਿਆ ਦੇ ਨਾਲ ਅੱਗੇ ਵਧਣਗੇ।
ਸਿਰਸਾ ਨੇ ਹਾਲ ਹੀ 'ਚ ਟਵਿੱਟਰ 'ਤੇ ਦਾਅਵਾ ਕੀਤਾ ਸੀ ਕਿ ਸਪੀਕਰ ਰਾਮ ਨਿਵਾਸ ਦੇ ਬੇਟੇ ਦੀ ਰਿਨਾਲਟ ਕਾਰ ਦੇ ਪਿਛਲੇ ਸ਼ੀਸ਼ੇ 'ਤੇ 'ਐਮ.ਐਲ.ਏ ਕਾ ਬੇਟਾ' ਲਿਖਿਆ ਹੋਇਆ ਸੀ।
ਰਾਮ ਨਿਵਾਸ ਦੇ ਵਕੀਲ ਦੀ ਤਰਫੋਂ ਇੱਕ ਭੇਜੇ ਗਏ ਨੋਟਿਸ ਅਨੁਸਾਰ ਇਹ ਕਾਰ ਰਾਮ ਨਿਵਾਸ ਦੇ ਪੁੱਤਰ ਨਾਲ ਸਬੰਧਿਤ ਨਹੀਂ ਹੈ। ਉਸ 'ਚ ਲਿਖਿਆ ਗਿਆ ਕਿ "ਇਹ ਸਿਰਫ ਝੂਠ ਹੈ ਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।"
ਸਿਰਸਾ ਦਾ ਟਵੀਟ ਹੇਠ ਪੜ੍ਹੋ :-
Manjinder S Sirsa
@mssirsa
“पापा विधायक हैं हमारे” . . . ये गाड़ी है आप विधायक और दिल्ली विधानसभा स्पीकर राम निवास गोयल के बेटे की RT maximum to show Delhi people how
@AamAadmiParty
Leaders are changing the politics!
@DelhiAssembly
11:35 AM · Jul 15, 2019 · Twitter for iPhone