ਚੰਡੀਗੜ੍ਹ, 19 ਜੁਲਾਈ 2019: ਚੰਡੀਗੜ੍ਹ ਅੰਦਰ ਐਂਟੀ-ਸੋਸ਼ਲ ਗਤੀਵਿਧੀਆਂ ਨੂੰ ਰੋਕਣ ਲਈ, ਜ਼ਿਲ੍ਹਾ ਮੈਜਿਸਟਰੇਟ, ਚੰਡੀਗੜ੍ਹ, ਨੇ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਆਦੇਸ਼ ਜਾਰੀ ਕੀਤਾ ਹੈ ਕਿ ਮਕਾਨ ਮਾਲਕਾਂ / ਰਿਹਾਇਸ਼ੀ ਮੈਨੇਜਰ ਤੇ ਪ੍ਰਬੰਧਕਾਂ ਲਈ ਕਿਰਾਏਦਾਰਾਂ ਦੇ ਵੇਰਵੇ ਪੁਲਿਸ ਥਾਣੇ ਵਿਚ ਦੇਣੇ ਅਤਿ ਜਰੂਰੀ ਹਨ।
ਚੰਡੀਗੜ੍ਹ ਦੇ ਮੈਜਿਸਟਰੇਟ ਮੰਦੀਪ ਸਿੰਘ ਬਰਾੜ ਨੇ ਹੁਕਮ ਜਾਰੀ ਕਰਦਿਆਂ ਕਿਹ ਕਿ ਜੋ ਵੀ ਵਿਅਕਤੀ ਕਿਰਾਏਦਾਰ ਜਾਂ ਕੰਮ ਕਰਨ ਵਾਲਾ ਰੱਖ ਰਿਹਾ ਹੈ, ਉਸ ਕਿਰਾਏਦਾਰ/ਨੌਕਰ ਦੇ ਵੇਰਵੇ ਪੁਲਿਸ ਕੋਲ ਦਰਜ ਕਰਾਉਣੇ ਲਾਜ਼ਮੀ ਹਨ। ਇਸ ਆਰਡਰ ਦੀ ਉਲੰਘਣ ਕਰਨ ਵਾਲੇ 'ਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਬੀਤੇ ਦਿਨ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਉਨ੍ਹਾਂ ਦੇ ਕਿਰਾਏਦਾਰਾਂ ਬਾਰੇ ਤੇ ਇੱਕ ਦੁਕਾਨਦਾਰ, ਜਿਸਨੇ ਨੌਕਰ ਰੱਖੇ ਜਾਣ ਦੀ ਸੂਚਨਾ ਪੁਲਿਸ ਨੂੰ ਨਾ ਦੇਣ ਦੇ ਜ਼ੁਰਮ 'ਚ ਗ੍ਰਿਫਤਾਰ ਕੀਤਾ ਹੈ।