ਪਟਨਾ, 16 ਜੁਲਾਈ 2019 - ਬਿਹਾਰ 'ਚ ਹੜ੍ਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ, ਜਿਸ ਨਾਲ ਲੱਖਾਂ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਖ਼ਬਰ ਹੈ। 6 ਤੋਂ ਵੱਧ ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਹਨ। ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਬਾਰੇ ਵਿਧਾਨ ਸਭਾ 'ਚ ਦੱਸਿਆ ਕਿ ਹੜ੍ਹ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਵਾ ਲੱਖ ਲੋਕਾਂ ਨੂੰ ਹੁਣ ਤੱਕ ਬਚਾਇਆ ਗਿਆ ਹੈ।
ਹੜ੍ਹ ਪ੍ਰਭਾਵਿਤ ਖੇਤਰਾਂ 'ਚ 26 ਐਸ.ਡੀ.ਆਰ.ਐਫ ਅਤੇ ਐਨ.ਡੀ.ਆਰ.ਐਫ ਜੀ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ 'ਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 199 ਰਾਹਤ ਕੈਂਪ ਲਗਾਏ ਗਏ ਹਨ।
ਜ਼ਿਰਕਯੋਗ ਹੈ ਕਿ ਬਿਹਾਰ 'ਚ ਆਏ ਹੜ੍ਹਾਂ ਕਾਰਨ ਐਤਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਹਤ ਤੇ ਬਚਾਅ ਕਾਰਜਾਂ ਸਬੰਧੀ ਉੱਚ ਪੱਧਰੀ ਮੀਟਿੰਗ ਕੀਤੀ। ਬੈਠਕ 'ਚ ਹੜ੍ਹਾਂ ਦੇ ਹਾਲਾਤ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਈ ਮਹੱਤਵਪੂਰਨ ਨਿਰਦੇਸ਼ ਦਿੱਤੇ ਸਨ। ਇਸਦੇ ਨਾਲ ਹੀ ਸੀਐਮ ਵੱਲੋਂ ਹੈਲੀਕਾਟਰ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲਿਆ ਗਿਆ।