ਨਵੀਂ ਦਿੱਲੀ, 16 ਜੁਲਾਈ 2019 - ਬਾਲਾਕੋਟ ਏਅਰਸਟ੍ਰਾਈਕ ਤੋਂ 140 ਦਿਨਾਂ ਬਾਅਦ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ 'ਚੋਂ ਯਾਤਰੀਆਂ ਦੇ ਜਹਾਜ਼ ਨਿਕਲਣ ਲਈ ਮਨਜ਼ੂਰੀ ਦੇ ਦਿੱਤੀ ਹੈ। ਜਿਸ ਨਾਲ ਜਲਦੀ ਹੀ ਭਾਰਤ ਦੇ ਹਵਾਈ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਉੱਡ ਕੇ ਜਾ ਸਕਣਗੇ ।
ਪਾਕਿਸਤਾਨ ਦੇ ਇਸ ਕਦਮ ਨਾਲ ਖਾਸ ਤੌਰ 'ਤੇ ਏਅਰ ਇੰਡੀਆ ਨੂੰ ਖਾਸੀ ਰਾਹਤ ਮਿਲਣ ਦੀ ਉਮੀਦ ਹੈ। ਕਿਉਂਕਿ ਏਅਰਇੰਡੀਆ ਨੂੰ ਪਾਕਿਸਤਾਨ ਦੁਆਰਾ ਹਵਾਈ ਖੇਤਰ ਬੰਦ ਕਰਨ ਉਪਰੰਤ ਆਪਣੇ ਅੰਤਰਾਸ਼ਟਰੀ ਉਡਾਣਾਂ ਲਈ ਟ੍ਰੈਫਿਕ ਰੂਟ ਬਦਲਨੇ ਪਏ ਸਨ।