ਚੰਡੀਗੜ੍ਹ, 16 ਜੁਲਾਈ 2019 - ਪੰਜਾਬ ਰਾਜਪਾਲ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ 'ਚ ਲੱਗੇ ਫਾਰਮਾਸਿਸਟ, ਚੀਫ ਫਾਰਮਾਸਿਸਟ ਗ੍ਰੇਡ-2, ਚੀਫ ਫਾਰਮਾਸਿਸਟ ਗ੍ਰੇਡ-1 ਅਤੇ ਜ਼ਿਲ੍ਹਾ ਪੱਧਰ 'ਤੇ ਕੰਮ ਕਰਦੇ ਚੀਫ ਫਾਰਮਾਸਿਸਟ ਗ੍ਰੇਡ-1 ਦੇ ਅਹੁਦਿਆਂ ਦੇ ਨਾਮ ਬਦਲ ਦਿੱਤੇ ਗਏ ਨੇ। ਹੁਣ ਉਕਤ ਅਹੁਦਿਆਂ ਦੇ ਅਫਸਰਾਂ ਨੂੰ 'ਫਾਰਮੇਸੀ ਅਫ਼ਸਰ, ਸੀਨੀਅਰ ਫਾਰਮੇਸੀ ਅਫਸਰ, ਚੀਫ ਫਾਰਮੇਸੀ ਅਫਸਰ ਅਤੇ ਜ਼ਿਲ੍ਹਾ ਫਾਰਮੇਸੀ ਅਫਸਰ ਵਜੋਂ ਮਨਜ਼ੂਰੀ ਮਿਲ ਗਈ ਹੈ। ਇੰਨ੍ਹਾਂ ਅਫਸਰਾਂ ਨੂੰ ਪੰਜਾਬ ਰਾਜਪਾਲ ਵੱਲੋਂ ਅਹੁਦਾ-ਨਾਮ ਬਦਲ ਕੇ ਰੱਖਣ ਲਈ ਹੇਠ ਲਿਖੀਆਂ ਸ਼ਰਤਾਂ 'ਤੇ ਮਨਜ਼ੂਰੀ ਮਿਲੀ ਹੈ।
1. ਇੰਨ੍ਹਾਂ ਅਸਾਮੀਆਂ ਦਾ ਪਦ-ਨਾਮ ਬਦਲੇ ਜਾਣ ਕਾਰਨ ਸਬੰਧਤ ਐਸੋਸੀਏਸ਼ਨਾਂ ਵੱਲੋਂ ਦਿੱਤੀ ਅੰਡਰਟੇਕਿੰਗ ਦੇ ਸਨਮੁਖ ਕਿਸੇ ਵੀ ਉਚੇਰੇ ਸਕੇਲ/ਹੋਰ ਵਿੱਤੀ ਲਾਭ ਅਤੇ ਹੋਰ ਸਹੂਲਤਾਂ ਆਦਿ ਦੀ ਮੰਗ ਨਹੀਂ ਕੀਤੀ ਜਾਏਗੀ।
2. ਇਸ ਸਬੰਧੀ ਨਿਯਮਾਂ 'ਚ ਸੋਧ ਕਰਨ ਬਾਰੇ ਲੋੜੀਂਦੀ ਕਾਰਵਾਈ ਬਾਅਦ 'ਚ ਅਮਲ 'ਚ ਲਿਆਂਦੀ ਜਾਏਗੀ।
3. ਇਹ ਹੁਕਮ ਮਾਨਯੋਗ ਸਿਹਤ ਮੰਤਰੀ, ਪੰਜਾਬ ਦੀ ਪ੍ਰਵਾਨਗੀ ਸਨਮੁਖ ਜਾਰੀ ਕੀਤੇ ਗਏ ਹਨ।