ਫਾਈਲ ਫੋਟੋ
ਚੰਡੀਗੜ੍ਹ, 16 ਜੁਲਾਈ 2019 - ਪੰਜਾਬ ਕੈਬਿਨੇਟ ਦੀ ਮੀਟਿੰਗ 18 ਜੁਲਾਈ ਨੂੰ ਦੁਪਹਿਰ 3 ਵਜੇ ਦੇ ਆਸਪਾਸ ਹੋਣ ਜਾ ਰਹੀ ਹੈ। ਇਹ ਮੀਟਿੰਗ ਬੜੀ ਹੀ ਖਾਸ ਰਹਿਣ ਵਾਲੀ ਹੈ ਕਿਉਂਕਿ ਪੰਜਾਬ ਵਜ਼ੀਰੀ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਦੀ ਇਹ ਪਹਿਲੀ ਮੀਟਿੰਗ ਹੋਏਗੀ। ਇਸ ਤੋਂ ਪਹਿਲਾਂ ਵੀ ਸਿੱਧੂ ਮੰਤਰੀ ਹੰਦੇ ਹੋਏ ਇੱਕ ਮੀਟਿੰਗ ਸਕਿੱਪ ਕਰ ਚੁੱਕੇ ਹਨ।
ਇਸ ਕੈਬਿਨੇਟ ਦੀ ਮੀਟਿੰਗ 'ਚ ਕਈ ਗੰਭੀਰ ਮੁੱਦਿਆਂ 'ਤੇ ਚਰਚਾ ਹੋਣ ਦੇ ਅਸਾਰ ਹਨ, ਜਿੰਨ੍ਹਾਂ 'ਚ ਐਸ.ਵਾਈ.ਐਲ ਨਹਿਰ ਦਾ ਮੁੱਦਾ, ਕਿਉਂਕਿ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਆਉਂਦੀ ਸਤੰਬਰ ਨੂੰ ਆਪਣਾ ਫੈਸਲਾ ਸੁਪਰੀਮ ਕੋਰਟ ਨੂੰ ਸੁਣਾਉਣਾ ਹੈ। ਮੀਟਿੰਗ 'ਚ ਵਾਟਰ ਰੈਗੂਲੇਟਰੀ ਅਥਾਰਟੀ, ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਅਤੇ ਵਨ ਟਾਈਮ ਸੈਟਲਮੈਂਟ ਪਾਲਿਸੀ ਰਿਵਾਈਜ਼ ਕਰਨ ਬਾਰੇ ਵੀ ਚਰਚਾ ਹੋ ਸਕਦੀ ਹੈ।