ਨਵਾਂ ਸ਼ਹਿਰ, 26 ਜੂਨ 2019: ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੇਰੋਜ਼ਗਾਰ ਪੇਂਡੂ ਨੌਜਵਾਨਾਂ, ਕਿਸਾਨ ਵੀਰਾਂ ਅਤੇ ਬੀਬੀਆਂ ਲਈ ਮਿਤੀ 28 ਜੂਨ ਤੋਂ 4 ਜੁਲਾਈ ਤੱਕ ਸੂਰ ਪਾਲਣ ਸੰਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਸ਼ੁਰੂ ਹੋ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਾ. ਮਨੋਜ ਸ਼ਰਮਾ, ਐਸੋਸੀਏਟ ਡਾਇਰੈਕਟਰ (ਸਿਖਲਾਈ) ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਸੂਰ ਪਾਲਣ ਤੋਂ ਕਿਵੇਂ ਵੱਧ ਤੋਂ ਵੱਧ ਲਾਭ ਲੈ ਸਕਦੇ ਹਾਂ, ਸੂਰ ਪਾਲਣ ਦੇ ਆਰਥਿਕ ਪ੍ਰਬੰਧ, ਨਸਲਾਂ, ਨਸਲਕਸ਼ੀ, ਖੁਰਾਕੀ ਪ੍ਰਬੰਧ, ਗਰਮੀਆਂ/ਸਰਦੀਆਂ ਵਿੱਚ ਸਾਂਭ ਸੰਭਾਲ, ਬਿਮਾਰੀਆਂ ਤੋਂ ਬਚਾਅ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਸੂਰ ਪਾਲਣ ਧੰਦੇ ਲਈ ਮਿਲਣ ਵਾਲੀਆਂ ਆਰਥਿਕ ਅਤੇ ਹੋਰ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇੱਛੁਕ ਸਿਖਿਆਰਥੀ 28 ਜੂਨ ਨੂੰ ਸਵੇਰੇ 10:30 ਵਜੇ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣਾ ਆਧਾਰ ਕਾਰਡ ਜਾਂ ਕੋਈ ਵੀ ਪਹਿਚਾਣ ਪੱਤਰ ਦੀ ਫੋਟੋਕਾਪੀ ਅਤੇ ਪਾਸਪੋਰਟ ਸਾਈਜ ਫੋਟੋ ਲੈ ਕੇ ਪੁਹੰਚਣ। ਸਫ਼ਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰ. 01823-250652 ਜਾਂ 95920-22280 ’ਤੇ ਸੰਪਰਕ ਕੀਤਾ ਜਾ ਸਕਦਾ ਹੈ।